Beadbi: Independent Inquiry finds BJP leader Orchestrated Ardas for Modi and Ram Rahim

Unearthing conspiracy of holding so-called ‘ardas’ in a gurdwara in Bathinda’s Bir Talab village for release of the rapist and self-styled “messenger of God” Gurmeet Ram Rahim, the inquiry panel constituted by the Sikh bodies have found in its inquiry that local BJP leader Sukhpal Sra is the man who gave shape to this conspiracy.

The panel comprises Baba Hardeep Singh Mehraj, Baljinder Singh Kotbhara (journalist), Sukhpal Singh Pala, Advocate Harjit Singh and Simranjot Singh Khalsa. After completing its week-long investigation, it made its report public.

As per the inquiry report, Indian news channel News 18’s reporter Suraj Bhan also played a key role with Sra in organizing this kind of activity that hurt Sikh sentiments across the world by seeking the release of Ram Rahim against whom Sikh highest temporal seat Sri Akal Takht Sahib issued ‘hukamnama’ for imitating Guru Gobind Singh.

Consequently, the report states that the BJP is making attempts to form government in Punjab alone by fuelling communal riots by using the forces in the Sikhs, which are still following castism. In contrast, the Sikh principles are against the caste system. This so-called ardas is being considered one of such attempts by the BJP to play communal politics.

On the one hand, BJP leader Vijay Sampla vowed to make ‘Dalit CM of Punjab’, ‘ardases’ were held to thank Prime Minister Narendra Modi and for his good health. Thereafter, ‘ardas’ was held for Dera chief, and after two days, he got parole. Meanwhile, one of the Kisan Unions made a statement against caste-based reservation. As soon as it issued this statement, the BJP IT cell turns active to target a particular section of society. These developments have suggested that the RSS has made arrangements of instigating communal riots in Punjab.

Full inquiry report which is in Punjabi, is given below:

ਭਾਜਪਾ ਵੱਲੋਂ ਪੰਜਾਬ ’ਚ ਫਿਰਕੂ ਦੰਗੇ ਫਸਾਦ ਕਰਵਾ ਕੇ ਸਿਆਸੀ ਤਾਕਤ ਹਾਸਲ ਕਰਨ ਦੀ ਡੂੰਘੀ ਸਾਜਿਸ

ਸਾਜਿਸ ਚ ਸੁਖਪਾਲ ਸਰ੍ਹਾਂਟੀ. ਵੀ. ਚੈਨਲ ਦੀ ਅਹਿਮ ਭੂਮਿਕਾ

20 ਮਈ 2021 ਨੂੰ ਸਵੇਰੇ ਹੀ ਬਠਿੰਡਾ ਨੇੜੇ ਪਿੰਡ ਬੀੜ ਤਲਾਬ (ਬਸਤੀ ਨੰ.4) ਦੇ ਸ਼੍ਰੀ ਗੁਰਦੁਆਰਾ ਸਾਹਿਬ ¿;ਪਾਤਸ਼ਾਹੀ ਦਸਵੀਂ ’ਚ ਪ੍ਰਧਾਨ ਮੰਤਰੀ ਮੋਦੀ ਦੀ ਤੰਦਰੁਸਤੀ ਦੇ ਨਾਲ ਨਾਲ, ਵਿਵਾਦਤ ਪੁਸ਼ਾਕ ਪਾ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਅਮਿ੍ਰੰਤ ਛਕਾਉਣ ਦੀ ਤਰਜ ’ਤੇ ‘ਜਾਮ-ਏ-ਇੰਸਾ’ ਦਾ ਭਿਆਨਕ ਨਾਟਕ ਰਚਾਉਣ ਵਾਲੇ ਤੇ ਬਲਾਤਕਾਰ ਦੀ ਸਜਾ ਭੁਗਤ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹਿਮ ਦੇ ਜੇਲ੍ਹ ’ਚੋ ਬਾਹਰ ਕੱਢਣ ਲਈ ਅਰਦਾਸ ਹੋਣ ਦੀ ਅੱਗ ਪੰਜਾਬ ਦੀ ਸਾਂਤ ਫ਼ਿਜਾ ’ਚ ਫੈਲ ਜਾਂਦੀ ਹੈ। ਇਹ ਅਰਦਾਸ ਪਿੰਡ ਦੀ ਮਹਿਲਾ ਸਰਪੰਚ ਰਾਜਪਾਲ ਕੌਰ ਦੇ ਪਤੀ ਗੁਰਮੇਲ ਸਿੰਘ ਵੱਲੋਂ ਕੀਤੀ ਗਈ, ਵਿਵਾਦਤ ਅਰਦਾਸ ਇੱਕ ਦਮ ਇਕ ਰਾਸ਼ਟਰੀ ਚੈਨਲ ਰਾਹੀ ਵਾਇਰਲ ਹੁੰਦੀ ਹੈ, ਦੋਸੀ ਦੇ ਗਿਰਫ਼ਤਾਰ ਹੋਣ ਦੇ ਤੁਰੰਤ ਬਾਅਦ ਭਾਜਪਾ ਆਗੂ ਸੁਖਪਾਲ ਸਰ੍ਹਾਂ, ਜੋ ਕਿ ਪਹਿਲਾ ਹੀ ਸਿੱਖ ਧਰਮ ਵਿਰੁੱਧ ਬਿਆਨਵਾਜੀ ਕਾਰਣ ਵਿਵਾਦਾਂ ’ਚ ਘਿਰਿਆਂ ਹੋਇਆ ਹੈ, ਦੋਸੀ ਦੇ ਪੱਖ ਵਿੱਚ ਜੱਚ ਕੇ ਖੜ੍ਹ ਜਾਂਦਾ ਹੈ।

ਇਸ ਅਤਿ ਭਿਆਨਕ ਮਾਰੂ ਸ਼ਬਦੀ ਹਮਲੇ ਦੀ ਸਾਜਿਸ ਤੇ ਮਨਸਾ ਪਿੱਛੇ ਤਾਕਤਾਂ ਦੀ ਜਾਂਚ ਲਈ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਇੱਕ ਪੰਜ ਮੈਂਬਰ ਪੜ੍ਹਤਾਲੀਆ ਕਮੇਟੀ, ਜਿਸ ’ਚ ਬਲਜਿੰਦਰ ਸਿੰਘ ਕੋਟਭਾਰਾ ਪੱਤਰਕਾਰ, ਸ਼੍ਰੋਮਣੀ ਅਕਾਲੀ ਦਲ ਅੰਿਮ੍ਰਤਸਰ ਬਠਿੰਡਾ ਜਿਲ੍ਹਾ ਦਾ ਯੂਥ ਆਗੂ ਸਿਮਰਨਜੋਤ ਸਿੰਘ ਖ਼ਾਲਸਾ, ਸੁਖਪਾਲ ਸਿੰਘ ਪਾਲਾ ਬਾਬਾ, ਹਰਜੀਤ ਸਿੰਘ ਵਕੀਲ ਸ਼ਾਮਲ ਸਨ, ਨੇ ਪਿੰਡ ਪੁੱਜ ਕੇ ਸਬੰਧਤ ਸਖ਼ਸੀਅਤਾਂ ਨਾਲ ਵਿਸਥਾਰ ਸਹਿਤ ਗੱਲਬਾਤ ਕਰਕੇ ਅਤੇ ਬਿਆਨ ਲੈ ਕੇ ਇਕ ਰਿਪੋਰਟ ਤਿਆਰ ਕੀਤੀ, ਜਿਸ ’ਚ ਇਸ ਵਾਦ ਵਿਵਾਦਤ ਮਸਲੇ ’ਚ ਭਾਜਪਾ ਤੇ ਅਬਾਨੀਆਂ ਦੇ ਚੈਨਲ ਅਤੇ ਇਸ ਦੇ ਲਾਬੀ ਤੇ ਹੋਰਨਾਂ ਦੀ ਸਾਜਿਸ ਦਾ ਪਰਦਾਫਾਸ ਹੋਇਆ ਹੈ।

ਅਰਦਾਸ ’ਚ ਵਰਤੇ ਗਏ ਵਿਵਾਦਤ ਸ਼ਬਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਵੱਲੋਂ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਦੇ ਸਬੰਧੀ ਕੀਤੀ ‘ਬੇਨਤੀ’ ਤੋਂ ਪਹਿਲਾ ਦੱਬੇ ਕੁਚਲੇ, ਦਲਿਤ ਵਰਗ ਬਾਰੇ ਗੁਰਮਤਿ ਫਲਸਫਾ, ਸਿੱਖ ਗੁਰੂਆਂ, ਦਲਿਤ ਭਾਈਚਾਰੇ ਦੀਆਂ ਸਿੱਖ ਇਤਿਹਾਸ ’ਚ ਕੁਰਬਾਨੀਆਂ, ਭਗਤਾਂ ਦੀ ਗੁਰਬਾਣੀ ਦੇ ਹਵਾਲੇ ਦਿੱਤੇ ਗਏ, ਜਿਸ ਤੋਂ ਪਹਿਲੇ ਦੌਰ ’ਚ ਹੀ ਪਤਾ ਲੱਗ ਜਾਂਦਾ ਹੈ ਕਿ ਸਭ ਕੁਝ ਬਹੁਤ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਹੈ ਤੇ ਇਸ ਤੇ ਪਿੱਛੇ ਸ਼ਾਤਿਰ ਦਿਮਾਗ ਕੰਮ ਕਰਦੇ ਹਨ। ਵਿਵਾਦਤ ਅਰਦਾਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਚਿਹਰੇ ’ਤੇ ਪਿੰਡ ਦੀਆਂ ਤਿੰਨੇ ਪੰਚਾਇਤਾਂ, ਕਲੱਬਾਂ ਵੱਲੋਂ ਆਪ ਹੀ ਧੰਨਵਾਦ ਕਰਕੇ ਗੁਰਮੇਲ ਸਿੰਘ ਆਪਣੀ ਪਤਨੀ ਦੀ ਸਰਪੰਚ ਦੇ ਤੌਰ ’ਤੇ ਜਿੱਤ ਲਈ ਸਾਫ਼ ਸ਼ਬਦਾਂ ’ਚ ਡੇਰਾ ਪ੍ਰੇਮੀਆਂ ਦੀ ਮਦਦ ਦੀ ਗੱਲ ਕਰਦਾ ਹੈ, ‘ਡੇਰਾ ਸੱਚਾ ਸੌਦਾ ਪ੍ਰੇਮੀਆਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਵਾਹਿਗੁਰੂ’ ਫਿਰ ਉਹ ਛੇਵੇਂ ਪਾਤਸਾਹ ਜੀ ਵੱਲੋਂ 52 ਰਾਜਿਆਂ ਨੂੰ ਕੈਦ ’ਚ ਮੁਕਤ ਕਰਵਾਉਣ ਦੀ ਤਰਜ ’ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹਿਮ ਨੂੰ ਜੇਲ੍ਹ ’ਚ ਕਢਵਾਉਣ ਦੀ ਅਰਦਾਸ ਕਰਦਾ ਹੈ, ਬੋਲ ਹਨ, ‘ਆਪ ਜੀ ਨੇ ਬਵੰਜਾ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ ਸੋ ਇਸ ਤਰ੍ਹਾਂ ਕਿਰਪਾ ਕਰੋ, ਜੋ ਸੁਖਬੀਰ ਬਾਦਲ ਨੇ ਚਾਲਾਂ ਚੱਲ ਕੇ ਸਾਡੇ ਸੰਤ ਡਾਕਟਰ ਰਾਮ ਰਹੀਮ ਜੀ ਨੂੰ ਕੈਦ ਕਰਵਾ ਦਿੱਤਾ ਸੁਨਾਰੀਆ ਜੇਲ੍ਹ ਦੇ ਵਿੱਚ, ਮਹਾਰਾਜ ਅਸੀਂ ਡੇਰੇ ਦੇ ਵਿੱਚ ਜਾ ਕੇ ਵੇਖਿਆ ਸਾਨੂੰ ਉੱਥੇ ਕੋਈ ਵੀ ਮਾੜਾ ਕੰਮ ਨਹੀਂ ਲੱਗਿਆ, ਸੋ ਿਪਾ ਕਰੋ ਸੰਤਾਂ ਨੂੰ ਰਿਹਾਅ ਕਰਨ ਦੀ ਵਡਿਆਈ ਖ਼ਾਲਸਾ ਜੀ ਨੂੰ ਬਖਸੋ, ਸੱਚੇ ਪਾਤਸ਼ਾਹ ਜੀਓ ਮੋਦੀ ਸਾਹਿਬ ਦੇ ਸਿਰ ’ਤੇ ਮੇਹਰ ਭਰਿਆ ਹੱਥ ਰੱਖ ਕੇ ਸੰਤਾਂ ਦੀ ਰਿਹਾਈ ਕਰਵਾਓ, ਉਹ ਸਮਾਂ ਲਿਆਓ ਵਾਹਿਗੁਰੂ, ਜਦੋਂ ਮੈਂ ਸੱਚੇ ਪਾਤਸਾਹ ਸੰਤਾਂ ਨੂੰ ਰਿਹਾਅ ਕਰਵਾ ਕੇ ਗੁਰੂ ਘਰ ਲਿਆਵਾਂ ਤੇ ਸੰਤਾਂ ਤੋਂ ਲੱਖ ਗਰੀਬਾਂ ਦਾ ਘਰ ਬਣਵਾਵਾ ਸੋ ਆਪ ਿਪਾ ਕਰੋ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ. . ’ ¿;ਇਹਨਾਂ 118 ਸ਼ਬਦਾਂ ਨੂੰ ਧਿਆਨ ਨਾਲ ਸੁਣਨ/ਪੜ੍ਹਨ ’ਤੇ ਹੀ ਪਤਾ ਲੱਗਦਾ ਹੈ ਕਿ ਇਹ ਕੋਈ ਆਮ ਗਲਤੀ ਨਹੀਂ ਸਗੋਂ ਇਸ ਪਿੱਛੇ ਡੂੰਘੀ ਸਾਜਿਸ ਹੈ।

ਦੋਸੀ ਗੁਰਮੇਲ ਸਿੰਘ ਨੇ ਇਸ ਤੋਂ ਪਹਿਲਾ 16 ਜਾਂ 17 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੰਦਰੁਸਤੀ ਲਈ ਅਰਦਾਸ ਕੀਤੀ, ਪੱਤਰਕਾਰ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਸ ਦਿਨ ਵਿਵਾਦਤ ਵਾਲੀ ਅਰਦਾਸ ਦੀ ਵੀਡੀਓ ਸੁਖਪਾਲ ਸਰ੍ਹਾਂ ਨੇ ਆਪ ਜਾ ਕਿਸੇ ਤੋਂ ਬਣਵਾਈ ਪ੍ਰੈਸ ਸੂਤਰਾਂ ਅਨੁਸਾਰ ਇਹ ਇਕੱਲੀ ਪ੍ਰਧਾਨ ਮੰਤਰੀ ਮੋਦੀ ਦੀ ਤੰਦਰੁਸਤੀ ਲਈ ਹੋਣ ਕਾਰਣ ਚੈਨਲ ਵਾਲਿਆਂ ਨੇ ਕਿਹਾ ਕਿ ਇਸ ਨਾਲ ਗੱਲ ਨਹੀਂ ਬਣਨੀ, ਇਸ ਕਰਕੇ ਅਗਲੀ ਅਰਦਾਸ ਵੇਲੇ ਕਾਰਪੋਰੇਟ ਚੈਨਲ ਨਿਊਜ-18 ਦੇ (ਡੇਰਾ ਸਿਰਸਾ ਪ੍ਰੇਮੀ ਪਰਿਵਾਰਕ ਪਿਛੋਕੜ ’ਚੋਂ) ਪੱਤਰਕਾਰ ਸੂਰਜ ਭਾਨ ਵੱਲੋਂ ਵਿਸ਼ੇਸ ਤੌਰ ’ਤੇ ਆਪਣਾ ਕੈਮਰਾਮੈਨ ਜਬਾਰ ਖਾਨ ਭੇਜਿਆ ਗਿਆ। ਦੋਹੇ ਵਿਵਾਦਤ ਅਰਦਾਸਾਂ ਨੂੰ ਧਿਆਨ ਨਾਲ ਦੇਖਣ ਪਤਾ ਲੱਗਦਾ ਹੈ ਕਿ ਪਹਿਲੀ ਅਰਦਾਸ ਵੇਲੇ ਦੋਸੀ ਗੁਰਮੇਲ ਸਿੰਘ ਨੇ ਸਧਾਰਣ ਚਿੱਟਾ ਕੁੜਤਾ ਪਜਾਮਾ ਪਾਇਆ ਹੈ ਜਦੋਂ ਕਿ ਦੂਜੀ ਅਰਦਾਸ ’ਚ ਜਿਸ ’ਚ ਵੱਧ ਜੋਰ ਡੇਰਾ ਸਿਰਸਾ ਮੁਖੀ ਬਾਰੇ ਹੈ, ਵੇਲੇ ਬਕਾਇਦਾ ਨਿਹੰਗ ਸਿੰਘਾਂ ਵਾਲਾ ਪਹਿਰਾਵਾ ਚੌਲਾ ਪਹਿਨਿਆ ਹੋਇਆ ਹੈ ਤੇ ਹੱਥ ’ਚ ਬਰਛਾ ਵੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਚੈਨਲ ਦੇ ਪੱਤਰਕਾਰ ਨੇ ਸੁਖਪਾਲ ਸਰ੍ਹਾਂ ਨਾਲ ਮਿਲ ਕੇ ਪੂਰੀ ਨਾਟਕੀ ਢੰਗ ਨਾਲ ਤਿਆਰੀ ਕਰਵਾਈ ਗਈ।

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸੁਖਚੈਨ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਨੇ ਆਮ ਰੁਟੀਨ ਦੀ ਤਰ੍ਹਾਂ 20 ਮਈ ਨੂੰ ਸਵੇਰੇ ਕਰੀਬ ਛੇ ਕੁ ਵਜੇ ਨਿਤਨੇਮ ਦੀ ਸਮਾਪਤੀ ਕੀਤੀ ਤਾਂ ਗੁਰਮੇਲ ਸਿੰਘ ਨੇ ਕਿਹਾ ਕਿ ਅਰਦਾਸ ਉਹ ਕਰੇਗਾ, ਉਹਨਾਂ ਦੱਸਿਆ ਕਿ ਅਰਦਾਸ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੂੰ ਪਿੱਛੇ ਬੈਠੇ ਬਾਹਰੋ ਆਏ ਪੱਗ ਵਾਲੇ ਵਿਅਕਤੀ ਨੇ ਇਸਾਰਾ ਕੀਤਾ ਤਾਂ ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ। ਅਰਦਾਸ ਕਰਨ ਤੋਂ ਬਾਅਦ ਜਦੋਂ ਗ੍ਰੰਥੀ ਸੁਖਚੈਨ ਸਿੰਘ ਨੂੰ ਲੱਗਿਆ ਕਿ ਇਸ ਨਾਲ ਵਿਵਾਦ ਵਾਦ ਉਠ ਪਵੇਗਾ ਤਾਂ ਉਸ ਨੇ ਅਰਦਾਸ ਦੀ ਵੀਡੀਓਗਰਾਫੀ ਕਰਨ ਵਾਲੇ ਨੌਜਵਾਨ ਨੂੰ ਪੁੱਛਿਆ ਕਿ ਅਰਦਾਸ ਤੁਸੀਂ ਕਰਵਾਈ ਹੈ ਤਾਂ ਉਸ ਦਾ ਜਵਾਬ ਸੀ ਕਿ ਨਹੀਂ, ਉਹ ਤਾਂ ਪੱਤਰਕਾਰ ਹੈ। ਗਰੰਥੀ ਸਿੰਘ ਨੇ ਫਿਰ ਬਾਹਰਲੇ ਬੰਦੇ ਜਿਸ ਨੇ ਪੱਤਰਕਾਰ ਨੂੰ ਵੀਡੀਓ ਬਣਾਉਣ ਦਾ ਇਸਾਰਾ ਕੀਤਾ ਸੀ, ਤੋਂ ਪੁੱਛਿਆ ਕਿ ਅਰਦਾਸ ਤੁਸੀਂ ਕਰਵਾਈ ਹੈ ਤਾਂ ਉਹ ਬੋਲਿਆ ਕਿ ਨਹੀਂ, ਅਸੀਂ ਤਾਂ ਅੱਗੇ ਜਾਂਦੇ ਜਾਂਦੇ ਰੁੱਕ ਗਏ, ਇਹ ਬਾਅਦ ’ਚ ਪਤਾ ਲੱਗਦਾ ਹੈ ਕਿ ਇਸਾਰਾ ਕਰਨ ਵਾਲਾ ਭਾਜਪਾ ਆਗੂ ਸੁਖਪਾਲ ਸਰ੍ਹਾਂ ਹੈ ਤੇ ਵੀਡੀਓ ਬਣਾਉਣ ਵਾਲਾ ਨਿਊਜ-18 ਦਾ ਕੈਮਰਾਮੈਨ ਜਾਬਾਰ ਖਾਨ ਹੈ, ਸੁਖਪਾਲ ਸਰ੍ਹਾਂ ਦੇ ਨਾਲ ਇਕ ਮਹਿਲਾ ਵੀ ਹੈ, ਜਿਸ ਬਾਰੇ ਜਾਬਾਰ ਖਾਨ ਦਾ ਕਹਿਣਾ ਸੀ ਕਿ ਸਰ੍ਹਾਂ ਨੇ ਦੱਸਿਆ ਕਿ ਇਹ ਉਸ ਦੀ ਪਤਨੀ ਹੈ। ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਇਸ ਸਾਰੀ ਸਾਜਿਸ ਦਾ ਉਸ ਨੂੰ ਮਾਮੂਲੀ ਜਿਹੀ ਕੰਨਸੋਅ ਵੀ ਨਹੀਂ ਸੀ।

ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਿੱਕਰ ਸਿੰਘ ਦਾ ਕਹਿਣਾ ਹੈ ਕਿ ਪਹਿਲਾ ਵੀ ਗੁਰਮੇਲ ਸਿੰਘ ਨੇ ਕਈ ਵਾਰ ਆਪ ਹੁਦਰੀਆਂ ਅਨਾਊਸਮੈਟਾਂ ਗੁਰੂ ਘਰ ਦੇ ਸਪੀਕਰ ਰਾਹੀ ਕੀਤੀਆਂ ਸਨ ਅਤੇ ਇਕ ਦੋ ਵਾਰ ਉਹਨਾਂ ਅਜਿਹਾ ਸਪੀਕਰ ਰਾਹੀ ਬੋਲਣ ਤੋਂ ਮਨ੍ਹਾਂ ਵੀ ਕਰ ਦਿੱਤਾ ਸੀ, ਉਸ ਦਾ ਕਹਿਣਾ ਸੀ ਕਿ ਲੋਕਾਂ ਨੂੰ ਗੁਰਮੇਲ ਸਿੰਘ ਐਵੇਂ ਹੀ ਸਿੱਧਰਾਂ ਜਿਹਾ ਜਾਪਦਾ ਹੈ, ਇਹ ਬਹੁਤ ਛਾਤਰ ਦਿਮਾਗ ਹੈ, ਇਸ ਨੇ ਬੀ. ਏ. ਅਤੇ ਇਲੈਕਟ੍ਰੀਸਨ ਦੀ ਪੜ੍ਹਾਈ ਕੀਤੀ ਹੈ। ਉਹਨਾਂ ਦੱਸਿਆ ਕਿ ਵਿਵਾਦਤ ਅਰਦਾਸ ਸੁਣ ਕੇ ਉਹ ਖੇਤੋਂ ਜਲਦੀ ਨਾਲ ਮੁੜ ਪਿਆ ਸੀ। ਸੰਗਤਾਂ ’ਚ ਹਾਜਰ ਸਿੱਖਾਂ ਨੇ ਦੱਸਿਆ ਕਿ ਦੋਸੀ ਗੁਰਮੇਲ ਸਿੰਘ ਨੂੰ ਪੁਲਿਸ 9 ਵਜੇ ਹੀ ਗਿਰਫ਼ਤਾਰ ਕਰਕੇ ਲੈ ਗਈ ਸੀ। ਚੈਨਲ ਦੇ ਪੱਤਰਕਾਰ ਨੇ ਐਸ. ਐਸ. ਪੀ. ਬਠਿੰਡਾ ਨੂੰ ਫ਼ੋਨ ’ਤੇ ਮਾਮਲੇ ਬਾਰੇ ਦੱਸਿਆ ਸੀ।

ਮੈਂਨੂੰ ਮੋਹਰਾ ਬਣਾ ਕੇ ਵਰਤਿਆ ਗਿਆ’-ਕੈਮਰਾਮੈਨ ਜਾਬਾਰ ਖਾਨ

ਨਿਊਜ-18 ਦੇ ਵੀਡੀਓ ਬਣਾਉਣ ਵਾਲੇ ਜਾਬਾਰ ਖਾਨ ਨੂੰ ਜਾਂਚ ਕਮੇਟੀ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਗੁਰਦੁਆਰਾ ਸਾਹਿਬ ਪਿੰਡ ਬੀੜ ਵਿਖੇ ਆ ਕੇ ਆਪਣਾ ਪੱਖ ਰੱਖਣ ਲਈ ਕਿਹਾ, ਜਾਬਾਰ ਖਾਨ ਦੇ ਨਾਲ ਆਇਆ ਪੱਤਰਕਾਰ ਬਲਵਿੰਦਰ ਸ਼ਰਮਾ ਪੱਤਰਕਾਰ ਨੇ ਕਿਹਾ ਕਿ ਪ੍ਰੈਸ ਕਿਸੇ ਅੱਗੇ ਜਵਾਬ ਦੇਹ ਨਹੀਂ ਪਰ ਅਸੀਂ ਧਾਰਮਿਕ ਮਸਲਾ ਹੋਣ ਕਰਕੇ ਆ ਗਏ, ਉਸ ਨੇ ਇਹ ਵੀ ਸ਼ਰਤ ਰੱਖੀ ਕਿ ਕੈਮਰਾਮੈਨ ਜਾਬਾਰ ਖਾਨ ਦੇ ਬਿਆਨ ਨਾ ਤਾਂ ਲਿਖੇ ਜਾਣਗੇ ਤੇ ਨਾ ਹੀ ਉਸ ਦੇ ਬੋਲਣ ਸਮੇਂ ਵੀਡੀਓ ਆਦਿ ਬਣੇਗੀ ਜਿਸ ’ਤੇ ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਫਿਰ ਬਿਆਨ ਹੀ ਕੀ ਹੋਏ? ਉਸ ਬਾਅਦ ਫਿਰ ਪੱਤਰਕਾਰ ਸ਼ਰਮਾ ਨੇ ਸ਼ਰਤ ਰੱਖੀ ਕਿ ਬਠਿੰਡਾ ਪ੍ਰੈਸ ਦੀ 11 ਮੈਂਬਰੀ ਕਮੇਟੀ ਹੀ ਫ਼ੈਸਲਾ ਕਰੇਗੀ ਤੇ ਉਹ ਸਿੱਧੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਅੱਗੇ ਹੀ ਪੇਸ਼ ਹੋ ਸਕਦੇ ਨੇ, ਇੱਥੇ ਬਿਆਨ ਨਹੀਂ ਦੇਣਗੇ, ਇਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਸਿੰਘਾਂ ਨੇ ਕਿਹਾ ਕਿ ਕੀ ਪ੍ਰੈਸ ਦੀ 11 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡੀ ਹੈ, ਕੁਝ ਕੁ ਮਿੰਟਾਂ ਦੀ ਬਹਿਸ ਬਾਅਦ ਨਿਊਜ-18 ਦਾ ਕੈਮਰਾਮੈਨ ਆਪਣੇ ਬਿਆਨ ਲਿਖਵਾਉਣ ਲਈ ਸਹਿਮਤ ਹੋ ਗਿਆ, ਬਿਆਨਾਂ ’ਚ ਵਾਰ ਵਾਰ ਨਾਲ ਆਇਆ ਪੱਤਰਕਾਰ ਦਖਲ ਅੰਦਾਜੀ ਵੀ ਕਰਦਾ ਰਿਹਾ। ਖਾਨ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ’ਚ ਵਾਰ ਵਾਰ ਇਹ ਗੱਲ ਕਹੀ ਕਿ ਉਸ ਨੂੰ ਮੋਹਰਾ ਬਣਾ ਕੇ ਵਰਤਿਆ ਗਿਆ। ਉਸ ਨੇ ਆਪਣੇ ਬਿਆਨ ’ਚ ਲਿਖਵਾਇਆ ਕਿ 19 ਮਈ ਨੂੰ ਮੈਂਨੂੰ ਮੇਰੇ ਇੰਚਾਰਜ ਸੂਰਜ ਭਾਨ ਦਾ ਫੋਨ ਆਇਆ¿; ਕਿ ਕੱਲ ਨੂੰ ਤੇਰੇ ਪਿੰਡ ਬੀੜ ਦੇ ਗੁਰਦੁਆਰਾ ਸਾਹਿਬ ’ਚ ਪ੍ਰਧਾਨ ਮੰਤਰੀ ਮੋਦੀ ਦੀ ਸਿਹਤ ਤੇ ਮਹਾਂਮਾਰੀ ਤੋਂ ਬਚਾਉਣ ਲਈ ਅਰਦਾਸ ਹੋਵੇਗੀ ਤੇ ਇਸ ਦੇ ਨਾਲ ਹੀ ਇੰਚਾਰਜ ਸੂਰਜ ਭਾਨ ਵੱਲੋਂ ਮੇਰੇ ਵੱਟਸ ਐਪ ’ਤੇ ਪਿਛਲੀ 17 ਮਈ ਵਾਲੀ ਵਿਵਾਦਤ ਅਰਦਾਸ ਦੀ ਵੀਡੀਓ ਵੀ ਭੇਜੀ ਗਈ।

ਕੈਮਰਾਮੈਨ ਖਾਨ ਦੇ ਬਿਆਨ ਮੁਤਾਬਕ ਵਿਵਾਦਤ ਅਰਦਾਸ ਵਾਲੇ ਦਿਨ 20 ਮਈ ਨੂੰ ਸਵੇਰੇ ਫੋਨ ਕਰਕੇ ਸੁਖਪਾਲ ਸਰ੍ਹਾਂ ਨੇ ਹੀ ਜਗਾਇਆ, ਤਿਆਰ ਹੋਣ ਬਾਅਦ ਫਿਰ ਸਰ੍ਹਾਂ ਨੇ ਖਾਨ ਨੂੰ ਇਹ ਵੀ ਕਿਹਾ ਕਿ ਤੈਂਨੂੰ ਮੈਂ ਆਪਣੀ ਗੱਡੀ ’ਚ ਲੈ ਜਾਵਾਂਗਾ ਪਰ ਖਾਨ ਆਪਣੇ ਘਰ ਤੋਂ ਆਪਣੇ ਮੋਟਰ ਸਾਇਕਲ ’ਤੇ ਆਇਆ ਅਤੇ ਰਸਤੇ ’ਚ ਤਿਆਰ ਖੜੇ ਮਹਿਲਾ ਸਰਪੰਚ ਦੇ ਪਤੀ ਦੋਸੀ ਗੁਰਮੇਲ ਸਿੰਘ ਨੂੰ ਵੀ ਆਪਣੇ ਬਾਇਕ ’ਤੇ ਬੈਠਾ ਲਿਆ। ਖਾਨ ਦਾ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ’ਚ ਕਹਿਣਾ ਸੀ ਕਿ ਅਰਦਾਸ ਲਈ ਜਦੋਂ ਉਹ ਜਾ ਰਹੇ ਸਨ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਸੁਖਪਾਲ ਸਰ੍ਹਾਂ ਪਿੱਛੇ ਆ ਰਿਹਾ ਹੈ ਜਾਂ ਨਹੀਂ ਪਰ ਉਸ ਦੇ ਇਸ ਝੂਠ ਦੀ ਇਕ ਸੀ. ਸੀ. ਟੀ. ਵੀ. ਫੁਟਜ ਪੋਲ ਖੋਲ ਦਿੰਦੀ ਹੈ।

ਖਾਨ ਨੇ ਦੱਸਿਆ ਕਿ ਉਸ ਨੇ ਵਿਵਾਦਤ ਅਰਦਾਸ ਦੀ ਵੀਡੀਓ ਬਣਾ ਕੇ ਤੁਰੰਤ ਇੰਚਾਰਜ ਸੂਰਜ ਭਾਨ ਦੇ ਵੱਟਸ ਐਪ ਨੰਬਰ ’ਤੇ ਭੇਜ ਦਿੱਤੀ। ਉਸ ਦਾ ਕਹਿਣਾ ਸੀ ਕਿ ਘਰ ਪੁੱਜਣ ਤੋਂ ਬਾਅਦ ਉਸ ਨੂੰ ਸੁਖਪਾਲ ਸਰ੍ਹਾਂ ਵੱਲੋਂ 7. 45 ’ਤੇ ਫੋਨ ਆਉਦਾ ਹੈ ਕਿ ਦੁਬਾਰਾ ਗੁਰਮੇਲ ਸਿੰਘ ਦੇ ਘਰ ਪੁੱਜ ਤੇ ਇਹ ਕਹਿ ਕੇ ਸਰ੍ਹਾਂ ਨਾਲ ਦੀ ਨਾਲ ਫੋਨ ਕੱਟ ਦਿੰਦਾ ਹੈ, ਗੁਰਮੇਲ ਸਿੰਘ ਦੇ ਘਰ ਸੁਖਪਾਲ ਸਰ੍ਹਾਂ ਉਸ ਤੋਂ ਇਕ ਹੋਰ ਵੀਡੀਓ ਬਣਵਾਉਦਾ ਹੈ।

ਸੁਖਪਾਲ ਸਰ੍ਹਾਂ ਤੇ ਕੈਮਰਾਮੈਨ ਖ਼ਾਨ ਦੀ ਫੋਨ ਰਿਕਾਰਡਿੰਗਜ

ਕਾਲ ਰਿਕਾਰਡਿੰਗ-1

ਦੋਸੀ ਸੁਖਪਾਲ ਸਰ੍ਹਾਂ ਵੱਲੋਂ ਨਿਊਜ-18 ਦੇ ਕੈਮਰਾਮੈਨ ਜਬਾਰ ਖਾਨ ਦੀ ਫੋਨ ’ਤੇ ਗੱਲਬਾਤ ਦੀ ਰਿਕਾਰਡਿੰਗਜ ਬਹੁਤ ਭੇਦ ਖੋਲਦੀਆਂ ਹਨ, ਇਕ ਕਾਲ ਰਿਕਾਰਡਿੰਗ ’ਚ ਰਸਮੀ ਗੱਲ ਤੋਂ ਬਾਅਦ,

ਸੁਖਪਾਲ ਸਰ੍ਹਾਂ- ਕਰਾਉਣਾ ਮੈਂ ਤੇਰਾ ਕੱਲ ਨੂੰ ਕੁਛ ਨਾ ਕੁੁਛ ਹੱਲ।

ਖ਼ਾਨ- ਕੱਲ ਨੂੰ ਆ ਰਹੇ ਹੋ ਸਾਡੇ ਪਿੰਡ ।

ਸੁਖਪਾਲ- ਅੱਛਾ ਅੱਛਾ, ਹਾਂ ਸੱਚ ਤੂੰ ਵੀ ਓਧਰ ਜਾ ਵੜਿਆ। ਆਇਆ ਸੀ ਮੈਂਨੂੰ ਸੂਰਜ ਦਾ ਫੋਨ ਆਇਆ ਸੀ। (ਸੂਰਜ ਭਾਵ ਸੂਰਜ ਭਾਨ ਨਿਊਜ 18 ਦਾ ਇੰਚਾਰਜ ਪੱਤਰਕਾਰ) ਫੇਰ ਤੂੰ ਐ ਕਰ, ਫਿਰ ਤੂੰ. . . ¿;6 ਵਜੇ ਤਿਆਰ ਹੋ।

ਖਾਨ- 6 ਵਜੇ?

ਸੁਖਪਾਲ- ਹਾਂ 6 ਵਜੇ, ਠੀਕ ਐ? ਫਿਰ ਤੈਨੂੰ ਵੀਡੀਓ ਬਣਾ ਕੇ ਦਿੰਨਾ।

ਖਾਨ- ਫਿਰ ਭਾਅ ਜੀ, ਸਵੇਰੇ ਸਾਢੇ ਪੰਜ ਵਜੇ ਫੋਨ ਕਰ ਦਿਓਗੇ, ਠੀਕ ਐ? ਮੈਂ ਨਹਾਂ ਧੋ ਕੇ ਤਿਆਰ ਹੋਜੂ। . . . . .¿; ਕੌਣ ਕੌਣ ਆਓਗੇ ਭਾਅ ਜੀ?

ਸੁਖਪਾਲ- ਮੈਂ, ਸੰਦੀਪ ਤੇ ਇਕ ਜਣਾ ਹੋਰ ਹੋਊਗਾ।. . .।

ਇਸ ਸਾਰੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਸੁਖਪਾਲ ਸਰ੍ਹਾਂ ਨਿਊਜ-18 ਦੇ ਇੰਚਾਰਜ ਪੱਤਰਕਾਰ ਸੂਰਜ ਭਾਨ ਰਾਹੀ ਸਾਰਾ ਕੁਝ ਪ੍ਰਬੰਧ ਕਰਵਾ ਰਿਹਾ ਹੈ।

ਕੈਮਰਾਮੈਨ ਖਾਨ ਤੇ ਸੁਖਪਾਲ ਸਰ੍ਹਾਂ ਦੀਆਂ ਹੋਰ ਫੋਨ ਰਿਕਾਰਡਿੰਗਾਂ ਬਹੁਤ ਭੇਦ ਖੋਲਦੀਆਂ ਹਨ।

ਕਾਲ ਰਿਕਾਰਡਿੰਗ-2

ਸੁਖਪਾਲ ਸਰ੍ਹਾਂ- ਆ ਹੋ ਆਪਣਾ . . . . ., ਰੱਬ ਤੇਰਾ ਭਲਾ ਕਰੇ. . , ਸਰਪੰਚਣੀ ਦਾ ਨੰਬਰ ਹੈਗਾ ਤੇਰੇ ਕੋਲੇ।

ਖਾਨ- ਨਹੀਂ, ਓਹਦਾ ਨੰਬਰ ਨ੍ਹੀ ਜੀ ਮੇਰੇ ਕੋਲੇ।

ਸਰ੍ਹਾਂ- ਜੇ ਲੈ੍ਹਦੇਗਾ ਤਾਂ ਲੈਦੇ ਯਰ।

ਖਾਨ-ਦੇਖਲਾ ਨਾ ਮੈਂ, ਤਿਆਰ ਹੋ ਕੇ ਜਾਣ ਲੱਗਿਆ ਸੀ।

ਸਰ੍ਹਾਂ- ਨਾਲ ਈ ਲਿਆਈ ਜਾ ਕੇ. . . ।

ਖਾਨ- ਹਾਂ ਦੇਖਲਾ ਨਾ ਭਾਜੀ।

ਸਰ੍ਹਾਂ- ਉਹਦੇ ਵਕੀਲ ਦੇ ਸਾਇਨ ਕਰਵਾਉਣੇ ਸੀ ਵਕਾਲਤਨਾਮੇ ’ਤੇ. . .।

ਕਾਲ ਰਿਕਾਰਡਿੰਗ-3

ਇਕ ਹੋਰ ਕਾਲ ਰਿਕਾਰਡਿੰਗ ਹੈ ਜਿਸ ਵਿੱਚ ਦੋਸੀ ਸੁਖਪਾਲ ਸਰ੍ਹਾਂ ਖਾਨ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾ ਰਿਹਾ ਹੈ।

ਸੁਖਪਾਲ ਸਰ੍ਹਾਂ-ਮੈਂ ਤੈਨੂੰ ਇਕ ਚੀਜ ਦੱਸ ਦਿਆ, ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਤੇਰਾ ਜੋ ਕੋਰਟ ਦਾ ਖ਼ਰਚਾ ਹੋਗਾ, ਵਕੀਲ ਹੋਗਾ, ਮੇਰਾ ਹੋਗਾ, ਬਾਈਦੀਵੇ ਪਰਚਾ ਕਰਦੇ ਆ।

ਖਾਨ- ਨਹੀਂ ਨਹੀਂ, ਆਪਾਂ ਕਾਹਦੇ ਖਾਤਰ ਘਬਰਾਉਣਾ, ਜਦੋਂ ਆਪਾਂ ਗਲਤ ਕੰਮ ਈ ਨ੍ਹੀਂ ਕੀਤਾ।

ਸਰ੍ਹਾਂ- ਨ੍ਹੀਂ, ਨ੍ਹੀਂ ਚਿੰਤਾ ਕਰਨ ਦੀ ਲੋੜ ਨਹੀਂ, ਐ ਖੜੇ ਆ ਆਪਾਂ ਭਰਾਵਾਂ ਵਾਂਗ ਤੇਰੇ ਨਾਲ।

ਵਿਵਾਦਤ ਅਰਦਾਸ ਤੋਂ ਬਾਅਦ ਸੁਖਪਾਲ ਸਰ੍ਹਾਂ ਦੀ ਬੜ੍ਹਕ ਵਾਲੀ ਰਿਕਾਰਡਿੰਗ

ਖਾਨ-ਹਾਂ ਜੀ ਭਾਅ ਜੀ।

ਸੁਖਪਾਲ-ਓਹ ਏ. ਟੀ. ਵੀ. ਵਾਲਿਆਂ ਕਿਵੇਂ ਆ?

ਖਾਨ ਹੱਸਦਾ ਹੋਇਆ-ਠੀਕ ਆ ਜੀ, ਠੀਕ ਆ ਜੀ, ਕਿਵੇਂ ਓ, ਤੁਸੀਂ ਸੁਣਾਓ।

ਸਰ੍ਹਾ-ਹੋਰ ਹੋ ਗਈ ਬੱਲੇ ਬੱਲੇ ਤੇਰੀ।

ਖਾਨ- ਆਪਣੀ ਕਾਹਦੀ ਬੱਲੇ ਬੱਲੇ ਹੋਣੀ ਆ ਜੀ, ਬੰਦਾ ਟੰਗਿਆ ਗਿਆ ਵਿਚਾਰਾ, ਗਲਤ ਹੋਇਆ।

ਸਰ੍ਹਾਂ- ਗਲਤ ਕੀਤਾ ਖੈਰ ਪ੍ਰਸ਼ਾਸਨ ਨੇ ਗਲਤ ਕੀਤਾ, ਬਹੁਤ ਗਲਤ ਕੀਤਾ, ਅਜਿਹੀ ਤਾਂ ਯਰ ਅਰਦਾਸ ਤਾਂ ਜੀਹਦੇ ਵਾਸਤੇ ਮਰਜੀ ਕਰੋ।

ਖਾਨ-ਓਹ ਆ ਨਾ ਜੀ, ਗੁਰਦੁਆਰਾ ਸਾਹਿਬ ’ਚ ਆਹਦੇ ਨਹੀਂ ਕਰ ਸਕਦੇ।

ਸਰ੍ਹਾਂ- ਨਹੀਂ ਕਿਉਂ ਨਹੀਂ ਕਰ ਸਕਦੇ, ਗੁਰਦੁਆਰਾ ਸਾਹਿਬ ’ਚ ਬਾਬਰ ਜਾ ਵੜਦਾ, ਬਾਬਰ ਦੀ ਨਹੀਂ ਹੋਈ! ਜਹਾਂਗੀਰ ਦੀ ਨਹੀਂ ਹੋਈ! ਹਿਮਾਯੂ ਦੀ ਨਹੀਂ ਹੋਈ! ਹਿਮਾਯੂ ਦੀ ਲੰਮੀ ਉਮਰ ਕੀਹਨੇ ਬਖਸੀ ਸੀ! ਨਾਲੇ ਬਾਬਰ ਦਾ ਰਾਮ ਮੰਦਰ ਢਾਹ ਕੇ ਆਇਆ ਸੀ। ਗੁਰੂ ਨਾਨਕ ਦੇਵ ਕਹਿ ਰਿਹਾ ਸੀਗਾ ਬਾਬਰ ਤੂੰ ਜਾਬਰ ਹੈ। ਨਾਲੇ ਉਹ ਤਾਂ ਸਾਡੇ ਦੇਸ ਦਾ ਵੀ ਨਹੀਂ ਸੀ। ਫਿਰ ਹਿਮਾਯੂ ਵਾਸਤੇ ਅਰਦਾਸ ਕੀਤੀ ਬਈ ਸੱਤ ਪੀੜ੍ਹੀਆਂ ਰਾਜ ਕਰੂਗਾ। ਫਿਰ ਸੱਤੇ ਪੀੜ੍ਹੀਆਂ ਆਈਆਂ।

ਖਾਨ- ਜਮਾਨਤ ਤਾਂ ਭਾਅ ਜੀ ਕੋਰਟ ਰਾਹੀ ਹੋਊਗੀ ਇਹਦੀ?

ਸਰ੍ਹਾਂ-ਹਾਂ ਕੋਰਟ ਰਾਹੀ।

ਖਾਨ- ਇਕ ਵਾਰੀ ਦਾ ਜਾਣਾ ਪਊਗਾ ਵਿਚਾਰੇ ਨੂੰ ਅੰਦਰ।

ਸਰ੍ਹਾਂ- ਹਾਂ ਬਹੁਤ ਮਾੜਾ ਕੀਤਾ, ਬਹੁਤ ਧੱਕਾ ਕੀਤਾ ਪੁਲਿਸ ਨੇ। ਮਲੂਕੇ ਅਰਗਿਆਂ ’ਤੇ ਦੇਣ ਪਰਚਾ, ਮਲੂਕੇ ਅਰਗਿਆਂ ਨੇ ਅਰਦਾਸ ਕੀਤੀ ਸੀ।

ਖਾਨ- ਗਰੀਬ ਦੇਖ ਲੈਦੇ ਨੇ।

ਸਰ੍ਹਾਂ- ਹਾਂ ਗਰੀਬ ਦੇਖ ਲੈਂਦੇ ਨੇ, ਭੈਣ ਦੇ. . . । (ਪੁਲਿਸ ਨੂੰ ਗਾਲ ਕੱਢਦਾ ਹੈ)

ਹਾਲਾਂਕਿ ਕੈਮਰਾਮੈਨ ਖਾਨ ਦਾ ਜਾਂਚ ਕਮੇਟੀ ਅੱਗੇ ਕਹਿਣਾ ਸੀ ਕਿ ਵਿਵਾਦ ਅਰਦਾਸ ਬਾਅਦ ਉਸ ਨੇ ਸੁਖਪਾਲ ਸਰ੍ਹਾਂ ਦਾ ਫੋਨ ਹੀ ਅਟੈਡ ਨਹੀਂ ਕੀਤਾ ਪਰ ਫੋਨ ਰਿਕਾਰਡਿੰਗ ’ਚ ਸਾਫ਼ ਪਤਾ ਲੱਗਦਾ ਹੈ ਕਿ ਦੋਸੀ ਗੁਰਮੇਲ ਸਿੰਘ ਦੀ ਮੱਦਦ ਦੇ ਨਾਲ ਨਾਲ ਉਹ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਲਈ ਜਾਬਰ ਖਾਨ ਨੂੰ ਵੀ ਮਾਨਸਿਕ ਤੌਰ ’ਤੇ ਤਿਆਰ ਕਰਕੇ ਮੱਦਦ ਦਾ ਵਾਅਦਾ ਕਰ ਰਿਹਾ ਹੈ।

ਉਸ ਤੋਂ ਬਾਅਦ ਵੀ ਸੁਖਪਾਲ ਕੈਮਰਾਮੈਨ ਖਾਨ ਤੋਂ ਵਿਵਾਦਤ ਅਰਦਾਸ ਬਾਰੇ ਕਿਸੇ ਵੀ ਕਾਰਵਾਈ ਦੀ ਸਾਰੀ ਜਾਣਕਾਰੀ ਲਗਾਤਾਰ ਫੋਨ ਰਾਹੀ ਲੈਦਾ ਆ ਰਿਹਾ ਹੈ।

ਸੀ. ਸੀ. ਟੀ. ਵੀ. ਫੁਟੇਜ ਸੁਖਪਾਲ ਸਰ੍ਹਾਂ ਦੀ ਸਿੱਧੀ ਸਮੂਲੀਅਤ ਦਾ ਸਬੂਤ

ਗੁਰਦੁਆਰਾ ਸਾਹਿਬ ਦੀ ਫੁਟੇਜ ਦੀ ਡੀ. ਬੀ. ਡੀ. ਆਦਿ ਪੁਲਿਸ ਦੇ ਕਬਜੇ ’ਚ ਹੈ ਪਰ ਗੁਰੂ ਘਰ ਤੋਂ ਬਾਹਰ ਦੇ ਸੀ. ਸੀ. ਟੀ. ਵੀ. ਫੁਟੇਜ ਤੋਂ ਸਰ੍ਹਾਂ ਦੀ ਵਿਵਾਦਤ ਮਸਲੇ ’ਚ ਸਮੂਲੀਅਤ ਸਾਫ਼ ਦਿਸਦੀ ਹੈ, 19 ਮਈ ਨੂੰ ਦੋਸੀ ਗੁਰਮੇਲ ਸਿੰਘ ਨਵੇਂ ਕਢਵਾਏ ਮਹਿੰਦਰਾ ਟਰੈਕਟਰ ’ਤੇ ਆਪਣੇ ਘਰ ਆ ਰਿਹਾ ਹੈ ਤੇ ਤੁਰੰਤ ਹੀ ਸੁਖਪਾਲ ਸਰ੍ਹਾਂ ਆਪਣੀ ਪਜੈਰੋ ਗੱਡੀ ਤੇ ਸੁਰੱਖਿਆ ਕਰਮੀ ਸਮੇਤ ਪੁੱਜ ਜਾਂਦਾ ਹੈ, ਜਿਸ ਤੋਂ ਆਉਣ ਵਾਲੇ ਦਿਨ ਭਾਵ 20 ਮਈ ਦੀ ਵਿਵਾਦਤ ਅਰਦਾਸ ਬਾਰੇ ਹੀ ਆਪਸੀ ਗੱਲਬਾਤ ਹੋਣ ਦਾ ਪਤਾ ਲੱਗਦਾ ਹੈ।

20 ਮਈ ਦੀ ਸਵੇਰੇ ਕਰੀਬ 5.50 ਵਜੇ ਦੀ ਫੁਟੇਜ ’ਚ ਕੈਮਰਾਮੈਨ ਖਾਨ ਦੋਸੀ ਗੁਰਮੇਲ ਸਿੰਘ ਕੋਲ ਮੋਟਰ ਸਾਇਕਲ ’ਤੇ ਖੜਾ ਉਦੋਂ ਤੱਕ ਉਡੀਕ ਕਰਦਾ ਰਹਿੰਦਾ ਹੈ ਜਦੋਂ ਤੱਕ ਸੁਖਪਾਲ ਸਰ੍ਹਾਂ ਨਹੀਂ ਆ ਜਾਂਦਾ, ਸੁਖਪਾਲ ਸਰ੍ਹਾਂ ਦੇ ਆਉਣ ’ਤੇ ਹੀ ਉਹ ਗੁਰਮੇਲ ਸਿੰਘ ਨੂੰ ਬੈਠਾ ਕੇ ਚੱਲਦਾ ਹੈ ਜਦ ਕਿ ਉਸ ਨੇ ਲਿਖਤੀ ਬਿਆਨਾਂ ’ਚ ਇਹ ਸਭ ਕੁਝ ਉਲਟ ਲਿਖਵਾਇਆ ਹੈ।

ਐਸ. ਐਸ. ਪੀ. ਬਠਿੰਡਾ ਨੂੰ ਮੈਂ ਹੀ ਫੋਨ ਤੇ ਦੱਸਿਆ ਪਰ ਸੁਖਪਾਲ ਸਰ੍ਹਾਂ ਸਾਨੂੰ ਵਰਤ ਗਿਆ- ਸੂਰਜ ਭਾਨ

ਵਿਵਾਦਤ ਅਰਦਾਸ ਨੂੰ ਨਿਉਜ-18 ਲਈ ਭੇਜਣ ਵਾਲੇ ਟੀ. ਵੀ. ਚੈਨਲ ਦੇ ਇੰਚਾਰਜ ਸੂਰਜ ਭਾਨ ਨੂੰ ਪੜ੍ਹਤਾਲੀਆਂ ਕਮੇਟੀ ਨੇ ਪੁੱਛਗਿੱਛ ਲਈ ਬੁਲਾਇਆ। ਉਸ ਦਾ ਕਹਿਣਾ ਸੀ ਕਿ ਟੀ. ਵੀ. ’ਤੇ ਖ਼ਬਰ ਚੱਲਣ ਬਾਅਦ ਹੀ ਉਸ ਨੂੰ ਪਤਾ ਲੱਗਿਆ ਇਸ ਨਾਲ ਤਾਂ ਦੰਗੇ ਵੀ ਭੜਕ ਸਕਦੇ ਨੇ। ਇਸ ਕਰਕੇ ਉਸ ਨੇ ਸਵੇਰੇ 7.44 ’ਤੇ ਐਸ. ਐਸ. ਪੀ. ਬਠਿੰਡਾ ਨੂੰ ਵੱਟਸ ਐਪ ਰਾਹੀ ਕਾਲ ਕਰਕੇ ਸਾਰਾ ਮਸਲਾ ਦੱਸ ਦਿੱਤਾ ਤੇ ਵੀਡੀਓ ਦਾ ਇਕ ਕਲਿੱਪ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਭੇਜ ਦਿੱਤਾ। ਸੂਰਜ ਭਾਨ ਦਾ ਕਹਿਣਾ ਸੀ ਕਿ ਦਾਦੂਵਾਲ ਸਾਹਿਬ ਨੇ ਵੀ ਇਸ ਦਾ ਕੋਈ ਨੋਟਿਸ ਨਹੀਂ ਲਿਆ।

ਪੱਤਰਕਾਰ ਸੂਰਜ ਭਾਨ ਬਾਰੇ ਸ਼ਹਿਰ ਦੇ ਕਈ ਪੱਤਰਕਾਰਾਂ ਨੇ ਦੱਸਿਆ ਕਿ ਉਹ ਡੇਰਾ ਸਿਰਸਾ ਦਾ ਪ੍ਰੇਮੀ ਹੈ, ਇਸ ਸਬੰਧ ’ਚ ਉਸ ਨੇ ਸਪੱਸਟੀਕਰਨ ਦਿੰਦਿਆ ਕਿਹਾ ਕਿ ਉਸ ਦਾ ਪਿਤਾ ਜਰੂਰ ਡੇਰਾ ਪ੍ਰੇਮੀ ਹੈ ਪਰ ਉਹ ਨਹੀਂ, ਉਹ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਉਹਨਾਂ ਹੀ ਸਤਿਕਾਰ ਕਰਦਾ ਹੈ, ਜਿਹਨਾਂ ਸਿੱਖ ਕਰਦੇ ਹਨ।

ਨਵਾਂ ਟਰੈਕਟਰਬੈਂਕ ਖਾਤਾ ਖਲਵਾਉਣ ਵਾਲੇ ਰੋਹਨ ਮੱਟੂ ਦਾ ਰੋਲ

ਦੋਸੀ ਗੁਰਮੇਲ ਸਿੰਘ ਇਕ ਦਿਨ ਪਹਿਲਾ ਹੀ ਮਹਿੰਦਰਾ ਡੀ. ਆਈ ਨਵਾਂ ਟਰੈਕਟਰ ਲੈ ਕੇ ਆਇਆ ਸੀ, ਬਠਿੰਡਾ ਦੀ ਮਹਿੰਦਰਾ ਏਜੰਸੀ ’ਚ ਪੜ੍ਹਤਾਲੀਆ ਕਮੇਟੀ ਨੇ ਜਾ ਕੇ ਜਾਂਚ ਕੀਤੀ ਤਾਂ ਮੌਜੂਦ ਮੁਲਾਜਮਾਂ ਨੇ ਦੱਸਿਆ ਕਿ ਉਹ ਟਰੈਕਟਰ ਲਈ 20 ਹਜਾਰ ਰੁਪਏ ਨਕਦ ਤੇ ਬੈਕ ਦੇ ਚੈਕ ਦੇ ਕੇ ਗਿਆ ਸੀ ਤੇ ਨਾਲ ਗੁਰਮੇਲ ਨੇ ਕਿਹਾ ਕਿ ਚੈੱਕਾਂ ਦਾ ਕੋਈ ਪੰਗਾ ਪੈਣ ’ਤੇ ਉਹ ਸਾਰੇ ਪੈਸ਼ੇ ਨਕਦ ਦੇ ਦੇਵੇਗਾ। ਇਹ ਵੀ ਪਤਾ ਲੱਗਿਆ ਕਿ ਵਿਵਾਦਤ ਅਰਦਾਸ ਤੋਂ ਪਹਿਲਾ ਗੁਰਮੇਲ ਸਿੰਘ ਦੇ ਕਹਿਣ ’ਤੇ ਰੋਹਨ ਮੱਟੂ ਨਾਂ ਦੇ ਆਦਮੀ ਨੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਬੈਂਕ ਦਾ ਖਾਤਾ ਖੁਲਵਾਇਆ, ਇਸ ਤੋਂ ਬਾਅਦ ਮੱਟੂ ਦੋਸੀ ਗੁਰਮੇਲ ਸਿੰਘ ਦੀਆਂ ਪੇਸੀ ’ਤੇ ਆਉਣ ਸਮੇਂ ਵੀਡੀਓਜ਼ ਨੂੰ ‘ਸੂਰਮੇ ਆਉਣ ਤਰੀਕਾਂ ’ਤੇ’ ਵਾਲੇ ਗੀਤ ਲਾ ਕੇ ਫੇਸ ਬੁੱਕ ’ਤੇ ਵੀ ਪਾਉਂਦਾ ਰਹਿੰਦਾ ਹੈ।

ਸਰ੍ਹਾਂ ਤੇ ਖਾਨ ਦੀ ਇਕ ਕਾਲ ਰਿਕਾਰਡਿੰਗ ’ਚ ਸਰ੍ਹਾਂ ਇਕ ਸੰਦੀਪ ਨਾਮੀ ਵਿਅਕਤੀ ਦੇ ਨਾਲ ਆਉਣ ਦੀ ਗੱਲ ਦੱਸਦਾ ਹੈ, ਇਸ ਸੰਦੀਪ ਨਾਮੀ ਵਿਅਕਤੀ ਤੇ ਨਾਲ ਆਈ ਔਰਤ ਜਿਸ ਬਾਰੇ ਸਰ੍ਹਾਂ ਖਾਨ ਕੋਲ ਆਪਣੀ ਪਤਨੀ ਹੋਣ ਦਾ ਦਾਅਵਾ ਕਰਦਾ ਹੈ, ਦੀ ਵੀ ਜਾਂਚ ਪੜ੍ਹਤਾਲ ਦੀ ਮੰਗ ਕਰਦੇ ਹਾਂ।

ਬਠਿੰਡਾ ਦੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਦੀ ਅਗਵਾਈ ’ਚ ਸਿੱਖ ਸੰਗਤ ਵੱਲੋਂ ਘਟਨਾ ਵਾਲੇ ਦਿਨ ਹੀ ਭਾਵ 20 ਮਈ ਨੂੰ ਐਸ. ਪੀ. ਐਚ. ਬਠਿੰਡਾ ਸੁਰਿੰਦਰਪਾਲ ਸਿੰਘ ਨੂੰ ਲਿਖਤੀ ਦਰਖਾਸਤ ਦੇ ਕੇ ਉਪਰੋਕਤ ਵਿਵਾਦਤ ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਅਮਲ ਵਿੱਚ ਲਿਆਉਂਦਿਆ ਪੁਲਿਸ ਪ੍ਰਸ਼ਨ ਵੱਲੋਂ ਦੋਸ਼ੀ ਖਿਲਾਫ਼ ਪਰਚਾ ਦਰਜ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਪਰ ਸਿੱਖ ਜਥੇਬੰਦੀਆਂ ਮੁਤਾਬਕ ਪੁਲਿਸ ਵੱਲੋਂ ਸਿਰਫ ਗੁਰਮੇਲ ਸਿੰਘ ਨੂੰ ਹੀ ਮੁਜਰਮ ਬਣਾਇਆ ਗਿਆ ਜਦ ਕਿ ਇਸ ਵਿਾਵਦਤ ਅਰਦਾਸ ਨੂੰ ਕਰਵਾਉਣ ਪਿਛੇ ਭਾਜਪਾ ਨੇਤਾ ਸੁਖਪਾਲ ਸਰ੍ਹਾਂ ਜਾਂ ਹੋਰ ਵੱਡੇ ਸਾਜਿਸ ਘਾੜਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

ਪੁਲਿਸ ਦੀ ਬੇਵਸੀ

ਪੜ੍ਹਤਾਲੀਆਂ ਟੀਮ ਨੇ ਐਸ. ਐਸ. ਪੀ. ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨਾਲ ਸੰਪਰਕ ਕਰਨ ਦੀ ਕੋਸ਼ਿਸ ਕਰੀ ਪਰ ਉਹ ਦਫ਼ਤਰ ਨਾ ਮਿਲੇ, ਜਦੋਂ ਸੁਰਿੰਦਰਪਾਲ ਸਿੰਘ ਪੀ. ਪੀ. ਐਸ. (ਕਪਤਾਨ ਪੁਲਿਸ ਸਥਾਨਕ) ਦੇ ਦਫ਼ਤਰ ਪੁੱਜ ਕੇ ਸੁਖਪਾਲ ਸਰ੍ਹਾਂ ਦੀ ਸਮੂਲੀਅਤ ਬਾਰੇ ਗੱਲ ਕੀਤੀ ਤਾਂ ਉਸ ਨੇ ਬੇਵਸੀ ਜਾਹਿਰ ਕਰਦਿਆ ਕਿਹਾ ਕਿ ਇਸ ਮਸਲੇ ’ਤੇ ਉਹ ਕੁਝ ਨਹੀਂ ਕਰ ਸਕਦਾ, ਸਿਰਫ਼ ਉੱਚ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ।

ਪੜ੍ਹਤਾਲਿਆਂ ਟੀਮ ਵੱਲੋਂ ਵਿਵਾਦਤ ਅਰਦਾਸ ਦੇ ਸੰਦਰਭ ’ਚ ਹੇਠ ਲਿਖੇ ਸੰਖੇਪ ਸਿੱਟੇ ਕੱਢੇ ਗਏ-

1.ਫਿਰਕੂ ਹਕੂਮਤ ਪਿੱਛੇ ਕੰਮ ਕਰਦੀਆਂ ਸੰਘ ਵਰਗੀਆਂ ਤਾਕਤਾਂ ਹਮੇਸ਼ਾ ਹੀ ਸਿੱਖ ਧਰਮ, ਸਿੱਖ ਸਿਧਾਂਤਾਂ, ਗੁਰਮਤਿ ਫਲਸਫ਼ੇ ’ਤੇ ਈਰਖਾਲੂ ਨਜ਼ਰੀਆਂ ਰੱਖਦੀਆਂ ਆ ਰਹੀਆਂ ਹਨ, ਉਹ ਸਿੱਖ ਧਰਮ ਦੀ ਹੋਂਦ ਤੇ ਇਸ ਦੇ ਮਨੁੱਖਵਾਦੀ, ਨਿਰਾਣੇਪਣ ਨੂੰ ਖ਼ਤਮ ਕਰਨ ਲਈ ਸੁਚੇਤ ਤੌਰ ’ਤੇ ਚਾਲਾਂ ਚੱਲਦੀਆਂ ਆ ਰਹੀਆਂ ਹਨ। 1978 ਦਾ ਨਿਰੰਕਾਰੀ ਕਾਂਡ ਤੇ ਫਿਰ ਜੂਨ 84 ਸ਼੍ਰੀ ਦਰਬਾਰ ਸਾਹਿਬ ’ਤੇ ਭਿਆਨਕ ਹਮਲਾ, ਸਿੱਖ ਨਸਲਕੁਸ਼ੀ, ਡੇਰਾ ਸਿਰਸਾ ਮੁਖੀ ਵੱਲੋਂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਵਰਗੀ ਪੁਸ਼ਾਕ ਪਹਿਨ ਕੇ ਅੰਿਮ੍ਰਤ ਸੰਚਾਰ ਦਾ ਸਵਾਂਗ, ਫਿਰ ਇਹ ਵਿਵਾਦਤ ਅਰਦਾਸ ਸਭ ਇਸ ਇੱਕੋ ਕੜੀ ਦਾ ਹਿੱਸਾ ਹਨ।

2.ਸਿੱਖ ਫਲਸਫੇ ’ਚ ਜਾਤ ਪਾਤ ਨੂੰ ਕੋਈ ਮਾਨਤਾ ਨਹੀਂ ਪਰ ਅਫਸੋਸ ਕਿ ਅੱਜ ਵੀ ਸਿੱਖ ਸਮਾਜ ਦੇ ਇਕ ਹਿੱਸੇ ’ਚ ਜਾਤ ਪਾਤ ਵਰਗਾ ਕੋਹੜ ਹੈ, ਜਿਸ ਦਾ ਸਿੱਖ ਵਿਰੋਧੀ ਭਾਜਪਾ ਵਰਗੀਆਂ ਤਾਕਤਾਂ ਲਾਭ ਉਠਾ ਕੇ ਫਿਰਕੂ ਦੰਗੇ ਕਰਵਾ ਕੇ ਪੰਜਾਬ ’ਚ ਬਾਦਲ ਦਲ ਤੋਂ ਬਗੈਰ ਆਪਣੀ ਸਰਕਾਰ ਬਣਾਉਣ ਲਈ ਯਤਨਸੀਲ ਹੈ।

  1. ਇਕ ਵੇਲੇ ਹੀ ਸੂਬਾ ਭਾਜਪਾ ਆਗੂ ਵਿਜੈ ਸਾਪਲਾ ਦਾ‘ਪੰਜਾਬ ਨੂੰ ਦਲਿਤ ਚਿਹਰਾ ਮੁੱਖ ਮੰਤਰੀ’ ਬਣਾਉਣ ਦਾ ਬਿਆਨ, ਨਾਲ ਦੀ ਨਾਲ ਪੰਜਾਬ ਦੇ ਦੋ ਜਿਲ੍ਹਿਆਂ ’ਚ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਤੇ ਤੰਦਰੁਸਤੀ ਦੀਆਂ ਵਿਵਾਦਤ ਅਰਦਾਸਾਂ, ਫਿਰ ਡੇਰਾ ਸਿਰਸਾ ਮੁਖੀ ਰਾਮ ਰਹਿਮ ਦੀ ਜੇਲ੍ਹ ’ਚੋਂ ਕੱਢਣ ਦੀ ਵਿਵਾਦਤ ਅਰਦਾਸ ਅਤੇ ਨਾਲ ਦੀ ਨਾਲ ਉਸ ਨੂੰ ਪੈਰੋਲ ਮਿਲਣੀ, ਇਸੇ ਦੌਰਾਨ ਹੀ ਇਕ ਕਿਸਾਨ ਯੂਨੀਅਨ ਵੱਲੋਂ ਰਾਖ਼ਵਾਕਰਣ ਵਿਰੁੱਧ ਬਿਆਨ ਤੇ ਨਾਲ ਦੀ ਨਾਲ ਭਾਜਪਾ ਦੇ ਆਈ. ਟੀ. ਸੈਲ ਵੱਲੋਂ ਸੋਸਲ ਮੀਡੀਆ ’ਤੇ ਇਕ ਖਾਸ ਤਬਕੇ ਨੂੰ ਨਿਸਾਨਾ ਬਣਾਉਣਾ ਆਦਿ, ਦੱਸਦਾ ਹੈ ਕਿ ਆਰ. ਐਸ. ਐਸ. ਨੇ ਫਿਰਕੂ ਦੰਗੇ ਕਰਵਾਉਣ ਲਈ ਪ੍ਰਬੰਧ ਕੀਤਾ ਹੈ।

ਜਾਂਚ ਕਮੇਟੀ ਦੀ ਮੰਗ-

ਵਿਵਾਦਤ ਅਰਦਾਸ ਲਈ 5 ਮੈਂਬਰੀ ਜਾਂਚ ਕਮੇਟੀ ਦੀ ਮੰਗ ਹੈ ਕਿ ਇਸ ਫਿਰਕੂ ਦੰਗੇ ਭੜਕਾਉਣ ਦੀ ਸਾਜਿਸ ’ਚ ਭਾਜਪਾ ਆਗੂ ਸੁਖਪਾਲ ਸਰ੍ਹਾਂ ਦਾ ਹੱਥ ਉਸ ਦੀਆਂ ਸਾਰੀਆਂ ਕਾਰਵਾਈਆਂ ਤੋਂ ਸਪੱਸਟ ਹੋ ਗਿਆ ਹੈ, ਸਾਰੇ ਸਬੂਤ ਜਾਂਚ ਕਮੇਟੀ ਨੇ ਇਕੱਠ ਕਰ ਲਏ ਹਨ, ਸੋ ਬਿਨ੍ਹਾਂ ਦੇਰੀ ਤੋਂ ਉਸ ਵਿਰੁੱਧ ਸੰਗੀਨ ਧਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਉਸ ਨੂੰ ਸਲਾਖ਼ਾਂ ਪਿੱਛੇ ਦਿੱਤਾ ਜਾਵੇ, ਇਹ ਓਹੀ ਸਰ੍ਹਾਂ ਹੈ ਜਿਸ ਨੇ ਖੇਤੀ ਵਾਲੇ ਤਿੰਨੇ ਕਾਲੇ ਕਾਨੂੰਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਮਹਾਨ ਜਫ਼ਰਨਾਮਾ ਨਾਲ ਤੁਲਨਾ ਕਰਕੇ ਪਹਿਲਾ ਵੀ ਦੰਗੇ ਭੜਕਾਉਣ ਦੀ ਕੋਸ਼ਿਸ ਕੀਤੀ ਸੀ ਤੇ ਜਿਸ ’ਤੇ ਪਹਿਲਾ ਵੀ ਮੁਕੱਦਮਾ ਦਰਜ ਕੀਤਾ ਹੋਇਆ ਹੈ। ਦੋਸੀ ਸਰ੍ਹਾਂ ’ਤੇ ਨੇ ਪਹਿਲਾ ਵੀ ‘ਲਬ ਜਹਾਦ’ ਦੇ ਨਾਂਅ ’ਤੇ ਬਠਿੰਡਾ ਸ਼ਹਿਰ ’ਚ ਗੁੰਡਾਗਰਦੀ ਕੀਤੀ ਜਿਸ ’ਤੇ ਉਸ ਵਿਰੁੱਧ ਇਹ ਵੀ ਪਰਚੇ ਦਰਜ ਹੋਏ ਹਨ ਪਰ ਭਾਜਪਾ ਦਾ ਆਗੂ ਹੋਣ ਕਾਰਣ ਰਾਜਸੀ ਦਬਾਅ ਕਰਕੇ ਉਸ ਦੀ ਗੁੰਡਾਗਰਦੀ ਲਗਾਤਾਰ ਜਾਰੀ ਹੈ।

ਇਸ ਵਿਵਾਦਤ ਮਸਲੇ ’ਚ ਟੀ. ਵੀ. ਨਿਊਜ-18 ਦੀ ਉਪਰਲੀ ਟੀਮ, ਇੰਚਾਰਜ ਪੱਤਰਕਾਰ ਸੂਰਜ ਭਾਨ, ਕੈਮਰਾਮੈਨ ਜਬਾਰ ਖਾਨ ਦੀ ਭੂਮਿਕਾ ਦੀ ਵੀ ਨਿਰਪੱਖ ਜਾਂਚ ਕੀਤੀ ਜਾਵੇ।

ਵੱਲੋਂ- ਵਿਵਾਦਤ ਅਰਦਾਸ ਦਾ ਮਾਮਲਾ ’ਤੇ ਪੰਜ ਮੈਂਬਰੀ ਜਾਂਚ ਕਮੇਟੀ

ਬਾਬਾ ਹਰਦੀਪ ਸਿੰਘ ਮਹਿਰਾਜ

ਬਲਜਿੰਦਰ ਸਿੰਘ ਕੋਟਭਾਰਾ, ਪੱਤਰਕਾਰ

(ਸੀਨੀਅਰ ਮੀਤ ਪ੍ਰਧਾਨ ਦਲ ਖ਼ਾਲਸਾ (97795-22211),(94172-09758)

ਸੁਖਪਾਲ ਸਿੰਘ ਪਾਲਾ 94177-52820)

ਐਡਵੋਕੇਟ ਹਰਜੀਤ ਸਿੰਘ (85590-24059)

ਸਿਮਰਨਜੋਤ ਸਿੰਘ ਖ਼ਾਲਸਾ¿; (95699-10002)

ਮਿਤੀ 26/05/2021

LEAVE A REPLY

Please enter your comment!
Please enter your name here