Sikh Organisation for Prisoner Welfare Announces Legal Team in Indiaਭਾਰਤ ਅੰਦਰ SOPW ਦੀ ਕਾਨੂੰਨੀ ਟੀਮ ਦਾ ਗਠਨ

CHANDIGARH, Punjab—Last week, SOPW held a press conference at the Press Club in Chandigarh. The TV and print media were present when SOPW announced our legal team comprising of Amar Singh Chahal and Rajvinder Singh Bains. Alongside them, were our tireless and dedicated team members R P Singh and Parminder Singh.

S. Amar Singh Chahal is a well renowned Senior Advocate for Punjab and Chandigarh. Today his hard work and dedication to the profession and expertise of criminal law have brought him laurels in legal circles. He has an in-built quality of leadership and sincerity to the Sikh cause, which grants him due recognition in the Sikh community. During the period of state tyranny in Punjab, he witnessed many cases of Police brutality and was so moved at the colossal loss of human lives, that he decided to form an organization of like-minded persons to provide free legal aid to the victims of state violence and also involved many lawyers in the noble cause of serving humanity. There are many cases of the acquittal of innocent people in terrorism related offences, to his credit. Alongside his impeccable career, he is also very charity minded; providing free medical treatment to the poor, providing rehabilitation to the kith and kin of those killed during the period of turbulence in Punjab and free legal aid to numerous litigants in the field of human rights.

Rajvinder Singh Bains is an esteemed human rights activist and lawyer who has practised in Punjab since 1985 and before that, worked as a technical officer in the Indian navy. He hails from a highly educated family and is the son of former High Court Justice Ajit Singh Bains, who founded the Punjab Human Rights Organisation (PHRO). Rajvinder Singh Bains is a forerunner in the fight for human rights and is a member of the Committee for Coordination on the Disappearances in Punjab (CCDP) and the People’s Commission on Human Rights Violations in Punjab. His level of commitment to the cause, led an Amnesty International Urgent Action report in 1998 to deem that he, along with several other human rights lawyers and activists, were at risk of possible detention and torture. Rajvinder Singh Bains has presented several cases before the Punjab Human Rights Commission (PHRC), including that of Paramjit Kaur Khalra, the wife of murdered human rights activist Jaswant Singh Khalra, in the trial of the police officers accused of Khalra’s disappearance and murder.

As reported earlier, the NIA has once again begun its investigation into SOPW. This is just one of the many struggles we face in our line of work and it makes this official launch all the more significant. Many times, the Indian Authorities have used the media to falsely report on the activities of SOPW highlighting just how biased and corrupt the system is. Our team operates under the constant threat of these agencies and we cannot stress enough, how indebted the Sikh nation is to their selfless seva.

ਪਿਛਲੇ ਹਫਤੇ SOPW ਵੱਲੋਂ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ । ਟੀਵੀ ਅਤੇ ਪਰਿੰਟ ਮੀਡੀਆਂ ਦੀ ਮੌਜੂਦਗੀ ਵਿੱਚ SOPW ਵੱਲੋਂ ਇੱਕ ਕਾਨੂੰਨੀ ਟੀਮ ਬਨਾਉਣ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਕਿ ਅਮਰ ਸਿੰਘ ਚਾਹਲ ਅਤੇ ਰਾਜਵਿੰਦਰ ਸਿੰਘ ਬੈਂਸ ਸ਼ਾਮਲ ਹੋਣਗੇ । ਸਾਡੇ ਸਮਰਪਿਤ ਅਤੇ ਅਥੱਕ ਟੀਮ ਮੈਂਬਰ ਆਰ ਪੀ ਸਿੰਘ ਅਤੇ ਪਰਮਿੰਦਰ ਸਿੰਘ ਵੀ ਉੱਥੇ ਮੌਜੂਦ ਸਨ ।

ਅਸੀਂ ਤੁਹਾਨੂੰ ਆਪਣੀ ਕਾਨੂੰਨੀ ਮਾਹਿਰਾਂ ਦੀ ਟੀਮ ਦੇ ਪਿਛੋਕੜ ਬਾਰੇ ਕੁਝ ਜਾਣਕਾਰੀ ਦੇਣੀ ਚਾਹਵਾਂਗੇ । ਅਮਰ ਸਿੰਘ ਚਾਹਲ ਇੱਕ ਜਾਣੇ ਪਛਾਣੇ ਪੰਜਾਬ ਅਤੇ ਚੰਡੀਗੜ੍ਹ ਦੇ ਸੀਨੀਅਰ ਵਕੀਲ ਹਨ । ਅੱਜ ਉਹਨਾਂ ਦੀ ਸਖਤ ਮਿਹਨਤ, ਕੰਮ ਪ੍ਰਤੀ ਸਮਰਪਤਾ ਅਤੇ ਕਰਿਮਿਨਲ ਲਾਅ ਵਿੱਚ ਉਹਨਾਂ ਦੀ ਮੁਹਾਰਤ ਕਰਕੇ ਵਕਾਲਤ ਅੰਦਰ ਉਹਨਾਂ ਨੂੰ ਕਾਫੀ ਪ੍ਰਸਿੱਧੀ ਪ੍ਰਾਪਤ ਹੋਈ ਹੈ । ਉਹਨਾਂ ਕੋਲ ਲੀਡਰਸ਼ਿਪ ਦਾ ਜਮਾਂਦਰੂ ਗੁਣ ਮੌਜੂਦ ਹੈ ਅਤੇ ਸਿੱਖ ਕਾਜ ਪ੍ਰਤੀ ਸੁਹਿਰਦਤਾ ਕਾਰਨ ਸਿੱਖ ਸਮਾਜ ਅੰਦਰ ਉਹਨਾਂ ਨੂੰ ਮਾਨਤਾ ਪ੍ਰਾਪਤ ਹੈ । ਪੰਜਾਬ ਅੰਦਰ ਸਰਕਾਰੀ ਅੱਤਿਆਚਾਰ ਦੇ ਸਮੇਂ ਦੌਰਾਨ ਉਹਨਾਂ ਨੇ ਪੁਲਿਸ ਤਸ਼ੱਦਦ ਦੇ ਕਈ ਕੇਸ ਦੇਖੇ । ਮਨੁੱਖੀ ਜ਼ਿੰਦਗੀ ਦੇ ਬੇਦਰੇਗ ਖਾਤਮੇ ਦਾ ਉਹਨਾਂ ਉੱਤੇ ਇੰਨਾ ਪ੍ਰਭਾਵ ਪਿਆ ਕਿ ਉਹਨਾਂ ਨੇ ਹਮਖਿਆਲੀ ਲੋਕਾਂ ਨਾਲ ਮਿਲ ਕੇ ਇੱਕ ਜਥੇਬੰਦੀ ਬਣਾਈ ਤਾਂ ਕਿ ਸਰਕਾਰੀ ਜ਼ੁਲਮ ਦੇ ਸ਼ਿਕਾਰ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾ ਸਕੇ । ਮਨੁੱਖਤਾ ਦੀ ਸੇਵਾ ਦੇ ਇਸ ਨੇਕ ਕੰਮ ਵਿੱਚ ਉਹਨਾਂ ਨੇ ਹੋਰ ਵੀ ਵਕੀਲਾਂ ਨੂੰ ਆਪਣੇ ਨਾਲ ਜੋੜ ਕੇ ਸੇਵਾ ਦਾ ਮੌਕਾ ਦਿੱਤਾ । ਅੱਤਵਾਦ ਦੇ ਕਈ ਕੇਸਾਂ ਵਿੱਚ ਬੇਗੁਨਾਹ ਲੋਕਾਂ ਦੀ ਰਿਹਾਈ ਉਹਨਾਂ ਦੇ ਨਾਮ ਨਾਲ ਜੁੜੀ ਹੋਈ ਹੈ । ਆਪਣੇ ਬੇਦਾਗ ਕੰਮ ਦੇ ਨਾਲ ਉਹ ਬਹੁਤ ਉਦਾਰ ਦਿਲ ਹਨ । ਗਰੀਬਾਂ ਦਾ ਮੁਫਤ ਇਲਾਜ, ਪੰਜਾਬ ਅੰਦਰ ਸਰਕਾਰੀ ਜ਼ੁਲਮ ਦੌਰਾਨ ਮਾਰੇ ਗਇਆ ਦੇ ਪਰਿਵਾਰਾਂ ਦਾ ਮੁੜ ਵਸੇਬਾ ਅਤੇ ਮਨੁੱਖੀ ਅਧਿਕਾਰਾਂ ਦੇ ਮੁਕੱਦਮਿਆਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਉਹਨਾਂ ਦੇ ਪਰਉਪਕਾਰ ਦੀਆਂ ਨਿਸ਼ਾਨੀਆਂ ਹਨ ।

ਰਾਜਵਿੰਦਰ ਸਿੰਘ ਬੈਂਸ ਜਾਣੇ ਪਛਾਣੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਸਰਗਰਮ ਕਾਰਜ ਕਰਤਾ ਹਨ ਅਤੇ ਵਕੀਲ ਹਨ ਜਿਹਨਾਂ ਨੇ 1985 ਤੋਂ ਪੰਜਾਬ ਅੰਦਰ ਵਕਾਲਤ ਕੀਤੀ ਹੈ ਤੇ ਉਸ ਤੋਂ ਪਹਿਲਾਂ ਭਾਰਤੀ ਨੇਵੀ ਵਿੱਚ ਟੈਕਨੀਕਲ ਅਫਸਰ ਸਨ । ਉਹ ਇੱਕ ਬਹੁਤ ਹੀ ਪੜ੍ਹੇ ਲਿਖੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਭੁਤਪੂਰਵ ਹਾਈ ਕੋਰਟ ਜਸਟਿਸ ਸ੍ਰ ਅਜੀਤ ਸਿੰਘ ਬੈਂਸ ਦੇ ਸਪੁੱਤਰ ਹਨ ਜਿਹਨਾਂ ਨੇ ਪੰਜਾਬ ਹਿਊਮਨ ਰਾਈਟਜ਼ ਆਰਗੇਨਾਈਜ਼ੇਸ਼ਨ ਦੀ ਨੀਂਹ ਰੱਖੀ ਸੀ । ਮਨੱਖੀ ਹੱਕਾਂ ਦੀ ਲੜਾਈ ਵਿੱਚ ਰਾਜਵਿੰਦਰ ਸਿੰਘ ਬੈਂਸ ਮੋਹਰੀ ਹਨ ਅਤੇ ਉਹ ਕਮੇਟੀ ਫਾਰ ਡਿਸਅਪੀਅਰੈਂਸ ਇਨ ਪੰਜਾਬ (CCDP) ਅਤੇ ਪੀਪਲਜ਼ ਕਮਿਸ਼ਨ ਆਨ ਹਿਊਮਨ ਰਾਈਟਜ਼ ਵਾਇਲੈਸ਼ਨਜ਼ ਇਨ ਪੰਜਾਬ ਦੇ ਮੈਂਬਰ ਹਨ । ਮਨੱਖੀ ਹੱਕਾਂ ਦੀ ਲੜਾਈ ਪ੍ਰਤੀ ਉਹਨਾਂ ਦੀ ਲਗਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1998 ਵਿੱਚ ਐਮਨੇਸਟੀ ਇੰਟਰਨੈਸ਼ਨਲ ਨੂੰ ਅਰਜੈਂਟ ਐਕਸ਼ਨ ਰਿਪੋਰਟ ਜਾਰੀ ਕਰਨੀ ਪਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਅਤੇ ਹੋਰ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਕੀਲ ਅਤੇ ਕਾਰਜ ਕਰਤਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾ ਸਕਦੇ ਹਨ ਤੇ ਉਹਨਾਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ । ਰਾਜਿਵਿੰਦਰ ਸਿੰਘ ਬੈਂਸ ਨੇ ਕਈ ਕੇਸ ਪੰਜਾਬ ਹਿਊਮਨ ਰਾਈਟਜ਼ ਕਮਿਸ਼ਨ ਅੱਗੇ ਪੇਸ਼ ਕੀਤੇ ਹਨ ਜਿਹਨਾਂ ਵਿੱਚ ਕਿ ਬੀਬੀ ਪਰਮਜੀਤ ਕੌਰ ਖਾਲੜਾ ਜੋ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਹਨ ਦਾ ਕੇਸ ਵੀ ਹੈ ਜਿਸ ਵਿੱਚ ਪੁਲਿਸ ਅਫਸਰਾਂ ਉੱਤੇ ਭਾਈ ਖਾਲੜਾ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਸੀ ।

ਜਿਸ ਤਰਾਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ NIA ਵੱਲੋਂ ਦੁਬਾਰਾ SOPW ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ । ਇਹ ਸਾਡੇ ਸੰਘਰਸ਼ ਵਿੱਚ ਆਉਂਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਇਕ ਮੁਸ਼ਕਿਲ ਹੈ ਜਿਸ ਕਰਕੇ ਕਾਨੂੰਨੀ ਮਾਹਿਰਾਂ ਦੀ ਟੀਮ ਦਾ ਗਠਨ ਹੋਰ ਵੀ ਅਰਥਪੂਰਨ ਹੈ । ਬਹੁਤ ਵਾਰੀ ਭਾਰਤ ਦੀ ਸਰਕਾਰੀ ਸੰਸਥਾਵਾਂ ਵੱਲੋਂ ਮੀਡੀਏ ਦੀ ਵਰਤੋਂ SOPW ਦੀ ਗਤੀਵਿਧੀਆਂ ਬਾਰੇ ਗਲਤ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਭਾਰਤੀ ਸਿਸਟਮ ਕਿੰਨਾ ਪੱਖਪਾਤੀ ਤੇ ਦੋਸ਼ਪੂਰਨ ਹੈ । ਸਾਡੀ ਟੀਮ ਸਰਕਾਰੀ ਏਜੰਸੀਆਂ ਦੇ ਸਥਾਈ ਡਰਾਵੇ ਥੱਲੇ ਕੰਮ ਕਰਦੀਆਂ ਹਨ । ਅਸੀ ਸ਼ਬਦਾਂ ਰਾਹੀਂ ਨਹੀਂ ਦੱਸ ਸਕਦੇ ਕਿ ਸਿੱਖ ਕੌਮ ਉਹਨਾਂ ਦੀ ਨਿਸ਼ਕਾਮ ਸੇਵਾ ਲਈ ਕਿੰਨੀ ਰਿਣੀ ਹੈ ।

ਕਾਨੂੰਨੀ ਟੀਮ ਦੇ ਅਰੰਭ ਨਾਲ SOPW ਨੂੰ ਜ਼ਰੂਰਤ ਮੁਤਾਬਕ ਸਲਾਹ, ਯੋਗਤਾ ਅਤੇ ਕਾਨੂਨੀ ਮਸ਼ਵਰਾ ਮਿਲਦਾ ਰਹੇਗਾ । ਸਾਡੀ ਟੀਮ ਵਿੱਚ ਇਹਨਾਂ ਦੋ ਨਾਮਵਰ ਵਕੀਲਾਂ ਦੀ ਸ਼ਮੂਲੀਅਤ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਤੇ ਅਸੀਂ ਇਹਨਾਂ ਦੀ ਮਨੁੱਖੀ ਹੱਕਾਂ ਪ੍ਰਤੀ ਸਮਰਪਣ ਨੂੰ ਸਿਰ ਝੁਕਾਉਂਦੇ ਹਾਂ ।

1 COMMENT

LEAVE A REPLY

Please enter your comment!
Please enter your name here