Farmers Protest: Left-Leaning Student Activist Questions the Role of Punjab’s Leftist Leaders

Enraged over branding actor-turned-activist Deep Sidhu and activist Lakha Sidhana “traitors”, Raman, a student activist of Punjab University, Chandigarh, and functionary of Students For Society (SFS), has expressed his views and questioned the role of the farmers’ leaders, especially leftists, who are leading the agitation against three farm laws in Delhi, in such unique manners that his entire speech has become popular over social media.

He delivered his speech from the stage of an unprecedented rally organized at historic village Mehraj in Bathinda district to support Sidhana, who Delhi Police are chasing to arrest him. In his speech, Raman sums up the entire problem with these leaders. He also pointed out how Punjab’s leftists committed blunders during the Sikh armed movement during the 90s. He underlined how these leaders are suppressing dissent.

Following are the key points from Raman’s speech –

  • I am a Marxist and all leaders of this revolution believed that you must struggle to seek your rights from the State
  • Those left-leaning leaders who are ignoring the opinions of the masses must question whether their revolution has been inspired by India’s nationalism
  • These leaders stood against the militancy movement in Punjab, which was a big mistake
  • Left leaders in Punjab have committed this blunder mistake in history, which they need to realize now
  • We cannot resolve our issues after returning to Punjab. These issues are related to the current agitation, and they must be resolved now.
  • Farmer Union leaders must not shy away from criticism
  • Modi and Farmer Union leaders are equal when they shun criticism

Following is the entire speech that was transcribed in Gurmukhi by Sikh24.com:

ਦੋਸਤੋ, ਜਿਹੜੀ ਹੁਣੇ ਗੱਲ ਚੱਲੀ ਸੀ। ਇਕ ਨੈਰੇਟਿਵ ਆ ਕਾਮਰੇਡ-ਵਰਸਿਸ-ਸਿੱਖ ਸ਼ਾਇਦ। ਮੈਂ ਸਾਫ ਕਹਿਨਾ ਕਿ ਮੈਂ ਮਾਰਕਸਵਾਦ ਨੂੰ ਮੰਨਣ ਵਾਲਾ ਬੰਦਾ ਹਾਂ। ਮਾਰਕਸਵਾਦ, ਲੈਨਿਨਵਾਦ, ਮਾਓਵਾਦ ਨੂੰ ਮੰਨਣਾ ਮੇਰਾ ਆਵਦਾ ਨਿੱਜੀ ਵਿਚਾਰ ਆ, ਮੈਂ ਉਥੋਂ ਗੱਲ ਕਰਦਾਂ। ਮਤਲਬ ਜੇ ਅਸੀਂ ਮਾਰਕਸਵਾਦੀ ਧਾਰਨਾ ਵਿਚ ਖੜ੍ਹ ਕੇ ਇਹ ਗੱਲ ਕਰਨੀ ਆਂ ਤਾਂ ਜਿਵੇਂ ਇਕ ਗੱਲ ਹੁਣੇ ਹੋਈ ਕਿ ਮਾਰਕਸ ਲੈਨਿਨ ਮਾਓ ਜਿੰਨੇ ਵੀ ਥੰਮ ਹੋਏ ਇਸ ਵਿਚਾਰਧਾਰਾ ਦੇ, ਸਾਰੇ ਇਸ ਗੱਲ ਤੇ ਸਾਫ ਰਹੇ ਕਿ ਸੱਤਾ ਤੁਹਾਨੂੰ ਕੁਝ ਵੀ ਖੈਰਾਤ ਵਿਚ ਨਹੀਂ ਦੇਣ ਲੱਗੀ। ਤੁਸੀਂ ਲੜ ਕੇ ਲੈਣਾ। ਤੇ ਸਾਡੇ ਲੋਕ ਵੀ ਲੜਨ ਹੀ ਗਏ ਸੀ। ਜਿਹੜੀਆਂ ਧਿਰਾਂ ਆਵਦੇ ਆਪ ਨੂੰ ਕਾਮਰੇਡ ਹੋ ਕੇ, ਜਾਂ ਮਾਰਕਸਵਾਦੀ ਹੋ ਕੇ ਲੋਕਾਂ ਤੋਂ ਮੂੰਹ ਮੋੜਦੀਆਂ ਨੇ, ਉਹਨਾਂ ਨੂੰ ਗੌਰ ਕਰਨ ਦੀ ਲੋੜ ਆ। ਉਹਨਾਂ ਦਾ ਮਾਰਕਸਵਾਦ ਕਿਤੇ ਭਾਰਤੀ ਰਾਸ਼ਟਰਵਾਦ ਦੀ ਰੰਗਤ ਤੋਂ ਪ੍ਰਭਾਵਿਤ ਤਾਂ ਨਹੀਂ ਕਿਤੇ ਹੋ ਗਿਆ। ਉਹਨਾਂ ਨੂੰ ਗੌਰ ਕਰਨ ਦੀ ਲੋੜ ਆ ਕਿ ਕਿਹੜੇ ਵੇਲੇ ਉਹ ਭਗਤ ਸਿੰਘ ਤੋਂ ਮੌਢਾ ਮੋੜ ਕੇ ਉਹ ਗਾਂਧੀ ਦੀ ਗੋਦੀ ਜਾ ਬੈਠੇ ਨੇ। ਮਾਰਕਸੀ ਵਿਚਾਰਧਾਰਾ ਤਾਂ ਗੱਲ ਹੀ ਇਥੋਂ ਸ਼ੁਰੂ ਕਰਦੀ ਆ ਕਿ ਜਿਹੜੀ ਸੱਤਾ ਵਾ, ਉਹ ਜਬਰ ਨਾਲ, ਤੁਹਾਡੀ ਲੁੱਟ ਨਾਲ ਤੁਹਾਨੂੰ ਦੱਬ ਕੇ ਰੱਖੁਗੀ। ਤੇ ਜਬਰ ਦਾ ਟਾਕਰਾ ਜਾਂ ਮੁਕਾਬਲਾ ਅੱਗੋਂ ਭੀਖ ਮੰਗ ਨਹੀਂ ਹੁੰਦਾ, ਲੜ ਕੇ ਹੀ ਹੁੰਦਾ। ਮਾਰਕਸੀ ਵਿਚਾਰਧਾਰਾ ਤਾਂ ਸ਼ੁਰੂ ਗੱਲ ਇਥੋਂ ਕਰਦੀ ਆ। ਤਾਂ ਉਹ ਕਿਹੋ ਜਿਹੇ ਮਾਰਕਸਵਾਦੀ ਹੋਣਗੇ, ਸਾਨੂੰ ਇਸ ਉਤੇ ਵੀ ਗੌਰ ਕਰਨ ਦੀ ਲੋੜ ਆ।

ਤੇ ਦੂਜੀ ਜਿਹੜੀ ਪੰਜਾਬ ਦੇ ਮਾਰਕਸਵਾਦੀਆਂ ਦੀ ਸ਼ਾਇਦ ਇਤਿਹਾਸਕ ਗਲਤੀ ਰਹੀ ਆ। ਜੇ ਉਹ ਅੱਜ ਇਸ ਨੂੰ ਨਹੀਂ ਸੁਧਾਰਨਗੇ ਤਾਂ ਕਦੋਂ ਸੁਧਾਰਗੇ। ਇਹ ਵੇਲਾ ਇਸ ਨੂੰ ਸੁਧਾਰਨ ਦਾ। ਕਿ ਜਦੋਂ 84 ਦੀ ਮੂਵਮੈਂਟ ਵੇਲੇ ਸਿੱਖ ਘੱਟ-ਗਿਣਤੀ ਦਾ ਘਾਣ ਹੋ ਰਿਹਾ ਸੀ ਤਾਂ ਜਿਹੜੀ (ਉਸ ਵੇਲੇ) ਖਾੜਕੂ ਮੂਵਮੈਂਟ ਚੱਲ ਰਹੀ ਸੀ, ਉਦੋਂ ਇਕ ਹਿੱਸਾ ਤਾਂ ਸੱਤਾ ਦੀ ਬੋਲੀ ਬੋਲ ਰਿਹਾ ਸੀ, ਇਕ ਦੋਹਾਂ ਨੂੰ ਬਰਾਬਰ ਦੇ ਦੁਸ਼ਮਣ ਹੋਣ ਦੀ ਗੱਲ ਕਰ ਰਿਹਾ ਸੀ। ਤਾਂ ਅੱਜ ਵੀ ਲੋੜ ਸਾਡੇ ਸਾਹਮਣੇ ਖੜ੍ਹੀ ਆ ਕਿ ਅੱਜ ਜਦੋਂ ਹਿੰਦੂਤਵੀ ਸੱਤਾ ਸ਼ਰੇਆਮ ਇਸ ਮੁਲਕ ਵਿਚ ਬਾਹਮਣਵਾਦੀ ਸੱਤਾ ਦੀ ਸਥਾਪਤੀ ਕਰਕੇ ਫਾਸ਼ੀਵਾਦੀ ਤੰਤਰ ਦੀ ਸਥਾਪਨਾ ਕਰ ਰਹੀ ਆ ਤਾਂ ਘੱਟ ਗਿਣਤੀ ਕੌਮੀਅਤਾਂ ਇਸ ਦੇ ਪਹਿਲੇ ਨਿਸ਼ਾਨੇ ਨੇ। ਜਾਤ-ਪਾਤ ਦੇ ਪੱਖ ਤੋਂ ਦਲਿਤ ਇਸ ਦੇ ਨਿਸ਼ਾਨੇ ਨੇ। ਮਜ਼ਦੂਰਾਂ ਕਿਸਾਨਾਂ ਦੀ ਲੁੱਟ ਇਸ ਨੇ ਲਾਜ਼ਮੀ ਕਰਨੀ ਹੀ ਕਰਨੀ ਹੈ। ਲੁੱਟ ਅਤੇ ਜ਼ਬਰ ਇਕੱਠੇ ਵਧਣੇ ਨੇ। ਜੇ ਕੋਈ ਮਾਰਕਸਵਾਦੀ ਹੋਣ ਦਾ ਦਾਅਵਾ ਭਰਦਾ ਆ, ਤਾਂ ਮਜ਼ਦੂਰਾਂ-ਕਿਸਾਨਾਂ ਦੀ ਲੁੱਟ ਦੇ ਖਿਲਾਫ ਲੜਦਿਆਂ ਇਹ ਜ਼ਬਰ ਦੇ ਉਲਟ ਲੜਾਈ ਉਸ ਦੀ ਪਹਿਲੀ ਹੋਣੀ ਆਂ। ਜੋ ਉਹ ਨਹੀਂ ਕਰ ਰਿਹਾ ਇਹ, ਤਾਂ ਉਸ ਨੂੰ ਵਿਚਾਰ ਕਰ ਲੈਣਾ ਚਾਹੀਦਾ ਜਾਂ ਉਸ ਨੂੰ ਵਿਚਾਰਧਾਰਾ ਬਦਲ ਲੈਣੀ ਚਾਹੀਦੀ ਆ। ਜਿਹੜੇ ਇਹ ਵਿਚਾਰਧਾਰਾ ਦਾ ਦਾਅਵਾ ਕਰ ਰਹੇ ਹਨ, ਉਹ ਤਾਂ ਖੜ੍ਹ ਲੈਣ।

ਤੇ ਦੂਜੀ ਇਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਬਾਰ-ਬਾਰ ਬੋਲੀ ਜਾਂਦੇ ਆ ਕਿ ਨੌਜਵਾਨਾਂ ਤੇ ਸ਼ਾਇਦ ਸਟੇਜ ਵਾਲਿਆਂ ਰੌਲਾ। ਨੌਜਵਾਨਾਂ ਦੀ ਗੱਲ ਕੋਈ ਨਹੀਂ। ਭਾਵ 80-80 ਸਾਲ ਦੇ ਬਜੁਰਗ ਸਾਡੇ ਉਥੇ ਅਰੈਸਟ ਹੋਏ ਨੇ। ਪਰਿਭਾਸ਼ਾ ਮੁਤਾਬਕ ਤਾਂ ਉਹ ਨੌਜਵਾਨ ਹੀ ਨੇ। ਕਿੰਨੇ ਬਜੁਰਗ ਦਿੱਲੀ ਗਏ ਨੇ। ਮਤਲਬ ਜੇ ਅਸੀਂ ਗੱਲ ਕਰਨੀ ਆਂ ਨਵਰੀਤ ਦੇ ਦਾਦਾ ਜੀ ਦੀ। ਪਰਿਭਾਸ਼ਾ ਅਨੁਸਾਰ ਤਾਂ ਉਹ ਵੀ ਨੌਜਵਾਨ ਨਹੀਂ ਹੈਗੇ। ਮਤਲਬ ਨੌਜਵਾਨਾਂ ਦੀ ਰੌਲਾ ਨਹੀਂ ਹੈ। ਲੜਾਈ ਦਾ ਪੈਂਤੜਾ ਕੀ ਹੋਊਗਾ। ਜਦੋਂ ਅਸੀਂ ਲੜਾਈ ਦਾ ਪੈਂਤੜਾ ਤੈਅ ਕਰਦੇ ਹਾਂ ਤਾਂ ਇਕ ਗੱਲ ਜਰੂਰ ਤੈਅ ਕਰ ਲਉ ਕਿ ਸਾਨੂੰ ਸੱਤਾ ਦੇ ਚਰਿੱਤਰ ਬਾਰੇ ਕੁਝ ਗੱਲਾਂ ਸਾਫ ਹੋਣੀਆਂ ਚਾਹੀਦੀਆਂ ਨੇ ਕਿ ਇਹ ਕੋਈ ਜਮਹੂਰੀ ਸੱਤਾ ਨਹੀਂ ਹੈ, ਇਹ ਕੋਈ ਡੈਮੋਕਰੇਟਿਕ ਤੰਤਰ ਨਹੀਂ ਹੈਗਾ, ਕਿ ਇਸ ਆਪਣੇ ਲੋਕਾਂ ਦੀ ਗੱਲ ਸੁਣਨੀ ਹੈ ਤੇ ਪਿੱਛੇ ਹੱਟ ਜਾਣਾ। ਜਦੋਂ ਅਸੀਂ ਫਾਸ਼ੀਵਾਦੀ ਸ਼ਬਦ ਵਰਤ ਰਹੇ ਹਾਂ ਤਾਂ ਇਹ ਸਮਝ ਲਉ ਜਿਵੇਂ ਗੈਂਗਸਟਰ ਹੁੰਦੇ ਨੇ। ਇਹ ਗੈਂਗਸਟਰਾਂ ਦਾ ਤੰਤਰ ਆ। ਜਾਂ ਤਾਂ ਤੁਸੀਂ ਹਿੱਕ ਦੇ ਜੋਰ ਨਾਲ ਕੁਚਲ ਦੇਵੋਗਾ, ਜਾਂ ਡਰਾ ਕੇ ਪਿੱਛੇ ਧੱਕ ਦੇਵੋਂਗੇ। ਇਸਨੇ ਤੁਹਾਡੇ ਵਾਂਗ ਸਮਝ ਕੇ ਕਿ ਬਈ ਲੋਕ ਬਹੁਤ ਦੁਖੀ ਨੇ, ਪਿੱਛੇ ਨਹੀਂ ਹਟਣਾ। ਸੱਤਾ ਬਾਰੇ ਕਲੈਰਟੀ ਰੱਖਣ ਦੀ ਲੋੜ ਆ। ਕਿ ਸੱਤਾ ਜਿਹੋ ਜਿਹੀ ਹੈਗੀ ਆ। ਇਸ ਨਾਲ ਲੜਿਆ-ਭਿੜਿਆ ਏਵੇਂ ਹੀ ਜਾਣਾ। ਤੇ ਸਾਡੇ ਕੁਝ ਨੌਜਵਾਨ ਜਿਵੇਂ ਪਹਿਲਾਂ ਵੀ ਗੱਲ ਕੀਤੀ ਗਈ, ਜਦੋਂ 26 ਨਵੰਬਰ ਨੂੰ ਬੈਰੀਕੇਡ ਪੱਟ ਕੇ ਲੈ ਗਏ, ਤਾਂ ਉਦੋਂ ਕਹਿੜਾ ਜਥੇਬੰਦੀਆਂ ਨੇ ਤੈਅ ਕਰਿਆ ਸੀ ਕਿ ਬੈਰੀਕੇਡ ਪੱਟਣੇ ਨੇ। ਉਹਨਾਂ ਤੈਅ ਕਰਿਆ ਸੀ ਕਿ ਜਿਥੇ ਬੈਰੀਕੇਡ ਆਉਣਗੇ, ਉਥੇ ਬਹਿ ਜਾਂਗੇ ਤੇ ਬੈਠ ਵੀ ਗਏ ਸੀ। ਸਾਰੇ ਬੈਠੇ ਸੀ। ਉਸ ਦਿਨ ਨੌਜਵਾਨ ਅੱਗੇ ਧੱਕ ਕੇ ਲੈ ਕੇ ਆਏ, ਉਹਨਾਂ ਨੇ ਜਦੋਂ ਸਟੇਜ ਬਣਾ ਦਿੱਤੀ ਤਾਂ ਉਹਨਾਂ ਨੌਜਵਾਨ ਉਦੋਂ ਚੰਗੇ ਲਗਦੇ ਸੀ। ਹੁਣ ਨੌਜਵਾਨ ਜਦੋਂ ਅੱਗੇ ਗਏ, ਉਹ ਤੁਹਾਡੇ ਕਹਿਣੇ ਤੋਂ ਬਾਹਰ ਹੋ ਕੇ ਗਏ। ਕਹਿਣੇ ਤੋਂ ਬਾਹਰ ਉਹ ਇਸ ਲਈ ਹੋਏ ਕਿਉਂਕਿ ਤੁਸੀਂ ਆਪਣੇ ਕਹਿਣੇ ਤੇ ਨਹੀਂ ਰਹੇ। 17 ਜਨਵਰੀ ਨੂੰ ਤੁਸੀਂ ਇਹ ਐਲਾਨ ਕਰਿਆ ਕਿ ਆਊਟਰ ਰਿੰਗ ਰੋਡ ਤੇ ਪਰੇਡ ਹੋਊਗੀ, ਪੁਲਿਸ ਨਾਲ ਕੋਈ ਮੀਟਿੰਗ ਨਹੀਂ ਹੋਊਗੀ। ਪਰ ਪੁਲਿਸ ਨਾਲ ਮੀਟਿੰਗ ਵੀ ਹੋ ਗਈ। ਤੇ ਇਨੀ ਕੁ ਸਾਫ ਆ ਕਿ ਜਦੋਂ ਤੁਸੀਂ ਪੁਲਿਸ ਨਾਲ ਮੀਟਿੰਗਾਂ ਕਰਕੇ ਇਕ ਅੱਡ ਰੂਟ ਤੈਅ ਕਰ ਲਿਆ, ਤੁਸੀਂ ਆਪਣੇ ਕਾਡਰ ਤੱਕ ਨੂੰ ਦੱਸਣ ਦੇ ਸਮਰੱਥ ਨਹੀਂ ਸੀ ਗੇ। ਹਰੇਕ ਜਥੇਬੰਦੀ ਦਾ ਕਾਡਰ ਉਥੇ ਫਿਰਦਾ ਸੀ ਗਾ। ਮਤਲਬ ਉਸ ਤੋਂ ਬਾਅਦ ਜੇ ਕੋਈ ਮੁਨਕਰ ਹੋਈ ਚੱਲੇ, ਵਾਧੂ ਲੀਡਰ ਵੀ ਉਥੇ ਫਿਰਦੇ ਸੀ ਗੇ। ਉਸ ਤੋਂ ਮੁਨਕਰ ਹੋਈ ਚੱਲੀਏ ਇਸ ਗੱਲ ਤੋਂ ਕਿ ਹੁਣ ਇਸ ਦੀ ਜਿੰਮੇਵਾਰੀ ਚੁੱਕਣੀ ਪਵੇਗੀ। ਤਾਂ ਸਾਫ ਕਰ ਲਉ, ਨਿਸ਼ਾਨ ਸਾਹਿਬ ਲੱਗਣ ਨਾਲ ਕੋਈ ਸਹਿਮਤ ਹੋਊ ਕੋਈ ਅਸਹਿਮਤ ਹੋਊ। ਤੁਸੀਂ ਕਹਿ ਦੋ ਕਿ ਨਹੀਂ ਸਹਿਮਤ। ਪਰ ਤੁਸੀਂ ਜਿਹੜੇ ਸਾਡੇ ਹੀ ਨੇ, ਉਹਨਾਂ ਨੂੰ ਡਿਸਓਨ ਕਰ ਦਿਓ, ਇਹ ਨਹੀਂ ਚੱਲ ਸਕਦਾ।

ਮੈਂ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹਾਂ। ਜਦੋਂ ਰਾਜੇਵਾਲ 27 ਤਰੀਕ ਨੂੰ ਸਟੇਜ ਤੇ ਚੜ੍ਹ ਕੇ ਇਹ ਕਹਿੰਦਾ ਕਿ ਪੰਜਾਬ ਯੂਨੀਵਰਸਿਟੀ ਵਾਲਿਆਂ ਦੀ ਗੱਲ ਕਰਦਾ ਤਾਂ ਉਹ ਸਾਡੀ ਹੀ ਗੱਲ ਕਰ ਰਿਹਾ ਸੀ। ਜਦੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜਿਹੜਾ ਸਕੱਤਰ ਆ, ਐਸ. ਐਫ.ਐਸ-ਮੁਰਦਾਬਾਦ ਦੇ ਨਾਅਰੇ ਲਾਉਂਦਾ, ਉਹ ਸਾਡੀ ਗੱਲ ਹੀ ਕਰ ਰਿਹਾ। ਅਸੀਂ ਸਾਫ ਕਰ ਦੇਈਏ  ਕਿ ਅੱਜ ਵੀ ਜਿਹੜੀ ਸਟੇਜ ਵਾਲਿਆ ਦੀ ਜਿੰਮੇਵਾਰੀ, ਨੀਚੇ ਵਾਲਿਆਂ ਤੋਂ ਵੱਧ ਆ। ਸਟੇਜ ਵਾਲੇ ਜਦ ਤੱਕ ਇਸ ਗੱਲ ਦੀ ਮੁਆਫੀ ਮੰਗਦੇ ਹੋਏ ਇਹ ਨਹੀਂ ਕਹਿੰਦੇ ਕਿ ਹਾਂ ਆਹ ਸਾਰੇ ਨੌਜਵਾਨ ਸਾਡੇ ਨੇ। ਏਨੀ ਗੱਲ ਹੀ ਕਹਿਣੀ ਆਂ ਕਿ ਇਹ ਸਾਡੇ ਨੇ। ਮਸਲਾ ਸਾਰਾ ਏਨਾ ਕੁ ਹੀ ਆ। ਸਾਰੇ ਨੌਜਵਾਨ ਸਾਡੇ ਨੇ। ਲੱਖੇ ਬਾਰੇ ਪ੍ਰਚਾਰ ਵਾਧੂ ਚੱਲਿਆ ਕਿ ਲੱਖੇ ਨੇ 25 ਜਨਵਰੀ ਨੂੰ ਸਟੇਜ ਤੇ ਕਬਜਾ ਕਰਨ ਦੀ ਕੋਸ਼ਿਸ਼ ਕਰੀ। ਜਗਜੀਤ ਸਿੰਘ ਡੱਲੇਵਾਲ ਮੂਹਰੇ ਆ ਕਿ ਕਹਿੰਦਾ ਕਿਉਂ ਨਹੀਂ ਕਿ ਮੈਂ ਸੱਦਿਆ ਸੀ। ਜਿੱਦਣ ਬੋਲਦਾ ਕਹਿੰਦਾ ਲੱਖੇ ਨੇ ਜਿੰਮੇਵਾਰੀ ਲਈ ਸੀ, ਨੌਜਵਾਨਾਂ ਨੂੰ ਸਾਂਭਾਂਗੇ। ਤੁਸੀਂ ਦੋ ਮਹੀਨੇ ਜਿੰਮੇਵਾਰੀ ਲਈ ਫਿਰਦੇਂ ਓਂ। ਤੁਸੀਂ ਸੱਦੇ ਸੀ, ਤੁਸੀਂ ਸਾਂਭਣੇ ਸੀ। ਜਦੋਂ ਤੁਸੀਂ ਪਿੱਛੇ ਹਟ ਕੇ, ਲੱਖੇ ਦੇ ਗਲ ਪਈ ਜਾਂਨੇਂ ਓਂ ਆਪ ਸੱਦ ਕੇ।

ਦੀਪ ਸਿੱਧੂ ਦੇ ਮਾਮਲੇ ਵਿਚ ਸਾਨੂੰ ਸੋਚਣ ਦੀ ਲੋੜ ਆ। ਉਸ ਦੇ ਵਿਚਾਰਾਂ ਨਾਲ ਸਹਿਮਤੀ-ਅਸਹਿਮਤੀ ਹੋ ਸਕਦੀ ਆ। ਦੀਪ ਸਿੱਧੂ ਦੀ ਗ੍ਰਿਫਤਾਰੀ ਵੇਲੇ ਇਸ ਗ੍ਰਿਫਤਾਰੀ ਦਾ ਵਿਰੋਧ ਕਰਨਾ ਇਸ ਕਰਕੇ ਹੀ ਲਾਜਮੀ ਹੋ ਜਾਂਦਾ ਕਿ ਤਸ਼ੱਦਦ ਦਾ ਰਾਹ ਪੰਜਾਬ ਦੇ ਕਿਸੇ ਵੀ ਨੌਜਵਾਨ ਵਾਸਤੇ ਨਹੀਂ ਖੋਲਿਆ ਜਾ ਸਕਦਾ। ਪੰਜਾਬ ਛੱਡੋ, ਹਰਿਆਣੇ ਦੇ ਨੌਜਵਾਨ ਵਾਸਤੇ ਵੀ ਨਹੀਂ। ਸਾਡੇ 100 ਵਖਰੇਵੇਂ ਹੋਣਗੇ। ਇਕ ਜਿਹੜੀ ਬਾਰ-ਬਾਰ ਗੱਲ ਹੋਰ ਪ੍ਰਚਾਰੀ ਜਾ ਰਹੀ ਆ ਕਿ ਜਿਹਨਾਂ ਨੂੰ ਸਮੱਸਿਆ ਸਾਡੇ ਪ੍ਰੋਗਰਾਮਾਂ ਤੋਂ, ਆਪਾਂ ਵਖਰੇਵੇਂ ਪੰਜਾਬ ਜਾ ਕੇ ਨਿਬੇੜ ਲਵਾਂਗੇ। ਜੇ ਸਾਡੇ ਵਖਰੇਵੇਂ ਉਸ ਧਰਨੇ ਨੂੰ ਲੈ ਕੇ ਨੇ, ਤਾਂ ਧਰਨਾ ਨਿਬੜੇ ਤੇ ਤੁਸੀਂ ਕਿਹੜੇ ਵਖਰੇਵੇਂ ਨਿਬੇੜੋਗੇ? ਸਾਨੂੰ ਸਮੱਸਿਆ ਤੁਹਾਡੇ ਪੈਂਤੜੇ ਆ ਰਹੀ ਆ, ਉਰੇ ਲੜਾਈ ਦੇ ਪੈਂਤੜੇ ਤੋਂ ਆ ਰਹੀ ਆ, ਅਸੀਂ ਪਿੰਡ ਜਾ ਕੇ ਇਸ ਪੈਂਤੜੇ ਦਾ ਕੀ ਕਰਨਾ। ਜਿਹੜੀ ਲੜਾਈ ਉਰੇ ਆ, ਉਹ ਉਰੇ ਹੀ ਨਿਪਟਾਉਣੀ ਆਂ।

ਤੁਸੀਂ ਵਿਚਾਰ ਸੁਣਨ ਦਾ ਮਾਦਾ ਰੱਖੋ। ਜਮਹੂਰੀਅਤ ਮੰਗਣੀ ਬਹੁਤ ਸੌਖੀ ਹੁੰਦੀ ਆ, ਦੇਣ ਲੱਗੇ ਪਤਾ ਲਗਦਾ। ਜਦੋਂ ਤੁਸੀਂ ਕਹਿੰਦੇ ਹੋ ਕਿ ਮੋਦੀ ਜਮਹੂਰੀਅਤ ਦਾ ਗਲਾ ਘੁੱਟ ਰਿਹਾ, ਅਸੀਂ ਇਥੋਂ ਜਮਹੂਰੀ ਤੰਤਰ ਸਿਰਜਣਾ, ਤਾਂ ਜਦੋਂ ਤੁਹਾਡੇ ਤੋਂ ਉਹੀ ਜਮਹੂਰੀਅਤ ਹੇਠਾਂ ਬੈਠੇ ਲੋਕ ਮੰਗਦੇ ਨੇ, ਤਾਂ ਤੁਹਾਡੀ ਪੂਛ ਨੂੰ ਅੱਗ ਕਿਉਂ ਲਗ ਜਾਂਦੀ ਆ, ਇਹ ਗੱਲ ਸੋਚ ਲਿਆ ਕਰੋ। ਜਦੋਂ ਤੁਸੀਂ ਆਪਦਾ ਕਲੇਮ ਪਾ ਰਹੇ ਓਂ, ਅਸੀਂ ਵੀ ਆਵਦਾ ਕਲੇਮ ਪਾ ਰਹੇ ਹਾਂ।

<

p style=”font-weight: 400;”>ਦੂਜੀ ਗੱਲ, (ਇਹ ਕਿਹਾ ਜਾਂਦਾ) ਆਗੂਆਂ ’ਤੇ ਤੁਸੀਂ ਸਵਾਲ ਕਿਉਂ ਚੁਕਦੇ ਓਂ, ਤੁਸੀਂ ਤਾਂ ਆਗੂਆਂ ਦਾ ਵਿਰੋਧ ਕਰ ਰਹੇ ਓਂ। ਆਗੂਆਂ ’ਤੇ ਸਵਾਲ ਅਸੀਂ ਇਸ ਕਰਕੇ ਚੁਕਦੇ ਹਾਂ, ਕਿਉਂਕਿ ਉਹ ਸਾਡੇ ਆਗੂ ਨੇ। ਇਹੀ ਸਮੱਸਿਆ ਤਾਂ ਸਾਨੂੰ ਰਵਾਇਤੀ ਪਾਰਟੀਆਂ ਉਪਰ ਹੈ, ਕਿ ਉਹ ਸਾਡੀ ਗੱਲ ਨਹੀਂ ਸੁਣਦੇ। ਜੇ ਤੁਸੀਂ ਵੀ ਇਹੀ ਕਹਿਣਾ ਕਿ ਆਗੂਆਂ ’ਤੇ ਸਵਾਲ ਨਾ ਚੁੱਕੋ। ਬਈ ਜੇ ਆਗੂ ਮੰਨਿਆ ਹੋਇਆ, ਜੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਦਿੱਤੇ ਪ੍ਰੋਗਰਾਮਾਂ ਉਪਰ ਚਲਾਂਗੇ। ਜਦੋਂ ਕੋਈ ਸਾਨੂੰ ਸਮੱਸਿਆ ਆਉਂਦੀ ਹੈ ਤਾਂ ਤੁਹਾਨੂੰ ਹੀ ਕਹਾਂਗੇ। ਇਹ ਤੁਸੀਂ ਤੈਅ ਕਰ ਲਉ ਕਿ ਪਲੇਟਫਾਰਮ ਕਿਵੇਂ ਦਾ ਬਣਾ ਕੇ ਰੱਖਣਾ। ਜਦੋਂ ਕੋਈ ਇਹ ਗੱਲ ਕਰਦਾ, ਤੁਹਾਨੂੰ ਇਨੀ ਕੁ ਸਮੱਸਿਆ ਖੜੀ ਹੋ ਜਾਂਦੀ ਆ, ਤਾਂ ਤੁਹਾਡੇ ਲਈ ਵਿਚਾਰਨ ਦੀ ਗੱਲ ਆ ਕਿ ਜਿਹੜੇ ਸਵਾਲ ਨੇ ਉਰੇ ਹੀ ਚੁੱਕੇ ਜਾਣੇ, ਜਦੋਂ ਇਸ ਨਾਲ ਜੁੜੇ ਹੋਏ ਨੇ। ਸਾਡੇ ਆਗੂ ਨੇ ਤਾਂ ਅਸੀਂ ਆਗੂਆਂ ਤੋਂ ਹੀ ਪੁੱਛਾਂਗੇ। ਸਮੱਸਿਆ ਜਿਹਨਾਂ ਤੋਂ ਆ ਰਹੀ, ਅਸੀਂ ਤਾਂ ਉਹਨਾਂ ਨਾਲ ਹੀ ਗੱਲ ਕਰਾਂਗੇ ਨਾ। ਏਨਾ ਕੁ ਡੈਮੋਕਰੇਟਿਕ ਹੋਣਾ ਲਾਜ਼ਮੀ ਆ। ਨਹੀਂ ਤਾਂ ਡੈਮੋਕਰੇਟਿਕ ਹੋਣ ਦਾ ਢੌਂਗ ਕਰੇ ਦਾ ਕੋਈ ਫਾਇਆ ਨਹੀਂ। ਫਿਰ ਮੋਦੀ ਕਹਿੰਦਾ ਕਿ ਅਸੀਂ ਭਾਰਤ ਨੂੰ ਇਕ ਰਾਸ਼ਟਰ ਬਣਾਉਣ ਭਾਵ ਏਕਾ ਰੱਖਣਾ। ਭਾਰਤ ਦੀ ਏਕਤਾ ਤੇ ਅਖੰਡਤਾ ਬਣਾਈ ਰੱਖਣੀ, ਮੋਦੀ ਇਹੀ ਕਹਿੰਦਾ ਨਾ। ਅਸੀਂ ਜਦੋਂ ਧੱਕੇ ਨਾਲ ਏਕਤਾ ਤੇ ਅਖੰਡਤਾ ਉਸ ਦੀ ਨਹੀਂ ਝੱਲ ਰਹੇ। ਮੋਦੀ ਕਹਿੰਦਾ ਐਂਟੀ-ਨੈਸ਼ਨਲ ਆ, ਇਹ (ਕਿਸਾਨ ਆਗੂ) ਕਹਿੰਦੇ ਉਹ ਗੱਦਾਰ ਹੋ ਗਏ। ਕਿ ਜਿਹੜਾ ਸਾਡੇ ਕਹੇ ਤੇ ਨਹੀਂ, ਉਹ ਗੱਦਾਰ ਆ। ਗੱਦਾਰ ਦੀ ਪਰੀਭਾਸ਼ਾ ਤੁਸੀਂ ਘਟਾ ਦਿੱਤੀ। ਗੱਦਾਰੀ ਬਹੁਤ ਵੱਡੀ ਗੱਲ ਹੁੰਦੀ ਆ। ਗੱਦਾਰੀ ਦੀ ਸਜਾ ਜੇ ਤੁਸੀਂ ਸਾਡੀਆਂ ਇਤਿਹਾਸਕ ਲਹਿਰਾਂ ਤੋਂ ਸਿੱਖਣਾ ਤਾਂ, ਇਸ ਦਾ ਸਜਾ ਮੌਤ ਹੁੰਦੀ ਹੈ। ਫਿਰ ਤੁਸੀਂ ਇਹ ਚਹੁੰਨੇ ਓਂ ਕਿ ਸਾਨੂੰ ਮਾਰ ਦਿੱਤਾ ਜਾਵੇ? ਜਿਹੜੇ ਲਕਬ ਤੁਸੀਂ ਦੂਜਿਆਂ ਵਾਸਤੇ ਵਰਤ ਰਹੇ ਹੋਂ, ਉਹ ਸੋਚ ਸਮਝ ਕੇ ਵਰਤੀਦੇ ਹੁੰਦੇ ਆ। ਤੁਹਾਡੇ ਕੱਲੇ ਕੱਲੇ ਸ਼ਬਦਾਂ ਦਾ ਵਜ਼ਨ ਆ। ਉਹ ਵਜਨ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ (ਨਵਰੀਤ ਸਿੰਘ) ਸਾਡਾ ਪੁਲਿਸ ਦੀ ਗੋਲੀ ਨਾਲ ਹੋਇਆ ਪਹਿਲਾ ਸ਼ਹੀਦ ਆ। ਇਸ ਦੀ ਫੋਟੋ ਸਟੇਜ ਉਪਰ ਲਾਉਣ ਵਾਸਤੇ 30 ਤਰੀਕ ਨੂੰ ਕਿਤਿਓਂ ਮਾਰਚ ਨਿਕਲਿਆ, ਉਸ ਤੋਂ ਬਾਅਦ ਉਸ ਦੀ ਫੋਟੋ ਲੱਗੀ ਉਥੇ। ਉਸ ਤੋਂ ਸਟੇਜ ਤੋਂ ਕਦੇ ਇਹ ਵੀ ਨਹੀਂ ਐਲਾਨ ਕੀਤਾ ਕਿ ਨਵਰੀਤ ਸਾਡਾ ਸ਼ਹੀਦ ਆ, ਅਸੀਂ ਹਿੱਕ ਥਾਪੜ ਕੇ ਕਹਿੰਦੇ ਹਾਂ। ਸਰਕਾਰ ਕਦੇ ਮਾਨਤਾ ਦੇਵੇ ਨਾ ਦੇਵੇ, ਸਰਕਾਰ ਦੀ ਮਾਨਤਾ ਦੀ ਸਾਨੂੰ ਲੋੜ ਕੋਈ ਨਹੀਂ। ਜਦੋਂ ਅਸੀਂ ਕਹਿੰਦੇ ਹਾਂ ਕਿ ਲੁੱਟ ਤੇ ਜਬਰ ਦਾ ਤੰਤਰ ਆ। ਜਿਸਨੂੰ ਇਹ ਲੋਕ ਗੱਦਾਰ ਕਹਿਣਗੇ, ਉਹ ਸਾਡੇ ਸ਼ਹੀਦ ਹੀ ਹੋਣਗੇ। ਸਰਕਾਰ ਕਿਉਂ ਮਾਨਤਾ ਦੇਵੇਗੀ। ਸਰਕਾਰ ਦੀ ਮਾਨਤਾ ਸਾਨੂੰ ਲੋੜ ਨਹੀਂ। ਨਵਰੀਤ ਸਾਡਾ ਅੱਜ ਸ਼ਹੀਦ ਆ, ਹਮੇਸ਼ਾ ਸਾਡਾ ਸ਼ਹੀਦ ਰਹੇਗਾ। ਜਿਹਨਾਂ ਵੀ ਕਿਸਾਨਾਂ ਦੀ ਇਸ ਸੰਘਰਸ਼ ਦੌਰਾਨ ਸ਼ਹਾਦਤਾਂ ਹੋਈਆਂ ਨੇ, ਉਹਨਾਂ ਦਾ ਮੁੱਲ ਤਾਰਿਆ ਜਾਵੇਗਾ।

2 COMMENTS

Leave a Reply to Farmers Protest: Left-Leaning Student Activist Questions the Role of Punjab’s Leftist Leaders - Amritbani.info Cancel reply

Please enter your comment!
Please enter your name here