Gurmukhi Poem: ਬਾਪੂ ਲੜਦਾ ਜੰਗ ਤੇ ਪੁੱਤਰ ਸੁੱਤੇ ਆ

Surat-Singh-21

ਕਿਥੇ ਗਏ ਮੇਹਤਾਬ ਤੇ ਕਿਥੇ ਸੁਖੇ ਆ
ਬਾਪੂ ਲੜਦਾ ਜੰਗ ਤੇ ਪੁੱਤਰ ਸੁੱਤੇ ਆ

ਜਾਨ ਤਲੀ ਤੇ ਬਾਪੂ ਰਖੀ ਬੈਠਾ ਏ
ਨਾਲ ਸਿਰੜ ਦੇ ਮੌਤ ਨੂੰ ਡੱਕੀ ਬੈਠਾ ਏ
ਸਿਰ ਫਖਰਾਂ ਨਾਲ ਕਰਤੇ ਕੌਮ ਦੇ ਉਚੇ ਆ
ਬਾਪੂ ਲੜਦਾ ਜੰਗ ਤੇ ਪੁੱਤਰ ਸੁੱਤੇ ਆ

ਨਾਲ ਹਾਕਮਾਂ ਸਿੰਘ ਨੇ ਮਥਾ ਲਾ ਲਿਆ ਏ
ਜੇਲਾਂ ਦੇ ਵਿਚ ਆਪਣਾ ਪੁੱਤ ਬਿਠਾ ਲਿਆ ਏ
ਅਣਖਾਂ ਰਜ੍ਜਿਓ ਭਾਵੇਂ ਢਿਡ ਤੋਂ ਭੁਖੇ ਆ
ਬਾਪੂ ਲੜਦਾ ਜੰਗ ਤੇ ਪੁੱਤਰ ਸੁੱਤੇ ਆ

ਸਲਮਾਨ ਖਾਨ ਨੂੰ ਜੇ ਇਜਾਜ਼ਤ ਮਿਲ ਸਕਦੀ
ਕਤਲ ਕਰਨ ਤੋਂ ਬਾਅਦ ਜਮਾਨਤ ਮਿਲ ਸਕਦੀ
ਪੱਗਾਂ ਵਾਲੇ ਕਾਹਤੋਂ ਜੇਹ੍ਲੀੰ ਸੁੱਟੇ ਆ
ਤਖਤਾਂ ਉੱਤੇ ਬੈਠੇ ਕਾਹਤੋਂ ਸੁਤ੍ਤੇ ਆ

ਦਸ ਮਈ ਨੂੰ ਸਾਰੇ ਕਠੇ ਹੋ ਜਾਵੋ
ਉਠੋ ਯੋਧਿਓ ਬਾਬੇ ਨਾਲ ਖਲੋ ਜਾਵੋ
ਜੇਲਾਂ ਵਿਚੋਂ ਛਡਣਾ ਪਊ ਸਰਦਾਰਾਂ ਨੂੰ
ਡਾਣਸੀਵਾਲੀਆ ਮਨਣਾ ਪਊ ਗਦਾਰਾਂ ਨੂੰ
ਵੱਡੇ ਵੱਡੇ ਅਣਖਾਂ ਮੂਹਰੇ ਝੁਕੇ ਆ
ਸਦਾ ਤੁਫਾਨਾ ਰੁਖ ਜੜਾਂ ਤੋਂ ਪੁੱਟੇ ਆ

– ਕੁਲਵੀਰ ਡਾਣਸੀਵਾਲ

2 COMMENTS

LEAVE A REPLY

Please enter your comment!
Please enter your name here