ਕਿਰਪਾਨ ਨੂੰ ਬੀ.ਸੀ. ਦੀਆਂ ਅਦਾਲਤਾਂ ਵਿਚ ਮਾਨਤਾ

ਵੈਨਕੂਵਰ (੧੦ ਅਪਰੈਲ ੨੦੧੩):  ਵਰਲਡ ਸਿੱਖ ਆਰਗੇਨਾਈਜ਼ੇਸ਼ਨ  (ਡਬਲਯੂ ਐਸ ਓ) ਕੈਨੇਡਾ  ਨੇ ਬੀ.ਸੀ.  ਸਰਕਾਰ ਅਤੇ  ਬੀ.ਸੀ. ਦੀਆਂ ਸ਼ੈਰਿਫ਼ ਸ਼ਾਖਾ ਨਾਲ ਰਲਕੇ ਬੀ.ਸੀ. ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਦੇਣ ਸਬੰਧੀ ਦਿਸ਼ਾਨਿਰਦੇਸ਼ ਤਿਆਰਕੀਤੇ ਹਨ। ਇਹ ੧੨ ਅਪਰੈਲ ੨੦੧੩ ਤੋਂ ਲਾਗੂ ਕੀਤੇ ਜਾਣਗੇ।
ਕਿਰਪਾਨ ਸਿੱਖੀ  ਦਾ ਇਕ ਅਹਿਮ ਪਵਿਤਰ ਅੰਗ (ਕਕਾਰ) ਹੈ ਜਿਸ ਨੂੰ ਅਮ੍ਰਿਤਧਾਰੀ ਸਿੱਖ ਆਤਮਕ ਚੜ੍ਹਦੀ ਕਲਾ ਅਤੇ ਜ਼ੁਲਮ ਦੇ ਖਿਲਾਫ਼ ਖੜਨ ਲਈ ਧਾਰਮਕ ਅੰਗ (ਕਕਾਰ) ਵਜੋਂ ਪਹਿਨਦੇ ਹਨ ।

ਬੀ.ਸੀ. ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਉਸੇ ਢੰਗ ਨਾਲ ਦਿਤੀ ਜਾ ਰਹੀ ਹੈ ਜਿਸ ਤਰਾਂ ਦੀ ਮਾਨਤਾ-ਨੀਤੀ ਪਹਿਲਾਂ ਹੀ ਟਰਾਂਟੋ ਦੀਆਂ ਅਦਾਲਤਾਂ ਵਿਚ ਐਲਾਨੀ ਜਾ ਚੁਕੀ ਹੈ ਅਤੇ ਇਸ ਸਾਲ, ਅਲਬਰਟਾ ਵਿਚ ਵੀ ਲਾਗੂ ਕੀਤੀ ਜਾ ਚੁਕੀ ਹੈ।
ਸਿੱਖਾਂ ਨੂੰ  ਬੀ.ਸੀ. ਦੀਆਂ ਅਦਾਲਤਾਂ ਵਿਚ ਅਤੇ ਅਦਾਲਤ ਦੀਆਂ ਜਨਤਕ ਥਾਵਾਂ ਉਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਮਾਨਣ ਲਈ ਹੇਠ ਲਿਖੀਆਂ ਸ਼ਰਤਾਂ ਨੂੰ ਧਿਆਨ ‘ਚ ਰਖਣਾ ਜਰੂਰੀ ਹੋਵਗਾ :-

• ਜਿਹੜਾ ਵਿਅੱਕਤੀ ਬੀ.ਸੀ.  ਦੀਆਂ ਅਦਾਲਤਾਂ ਵਿਚ ਕਿਰਪਾਨ ਪਹਿਨਕੇ ਜਾਣਾ ਚਾਹੁੰਦਾ ਹੋਵੇ, ਉਸਨੂੰ ਅਦਾਲਤ ਵਿਚ  ਦਾਖਲ ਹੋਣ ਸਮੇਂ ਖਾਲਸਾ (ਅੰਮ੍ਰਿਤਧਾਰੀ) ਸਿੱਖ ਹੋਣ ਦਾ ਸਵੈ-ਪ੍ਰਮਾਣ ਦੇਣਾ ਜਰੂਰੀ ਹੋਵੇਗਾ ਅਤੇ ਅਦਾਲਤ ਦੇ  ਸਮਰਥ ਅਧਿਕਾਰੀ ਨੂੰ  ਕਿਰਪਾਨ ਪਹਿਨੀ ਹੋਣਸੰਬੰਧੀ ਸੂਚਤ ਕਰਨਾ ਪਵੇਗਾ।
• ਸਬੰਧਤ ਵਿਅੱਕਤੀ ਦੇ ਸਿੱਖ ਧਰਮ ਦੇ ਸਾਰੇ ਕਕਾਰ ਪਹਿਨੇ ਹੋਣ ਜੋ ਕਿ ਲੋੜ ਪੈਣ ਤੇ ਸਬੂਤ ਵਜੋਂ ਪੇਸ਼ ਕੀਤੇ ਜਾਣ।
• ਮਿਆਨ ਸਮੇਤ ਕਿਰਪਾਨ ਦੀ ਕੁਲ ਲੰਬਾਈ ੭.੫ ਇੰਚ ਅਤੇ ਬਲੇਡ(ਫਰ੍ਹ)ਦੀ  ਲੰਬਾਈ ੪ ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ।
• ਕਿਰਪਾਨ ਨੂੰ ਕਪੜਿਆਂ ਹੇਠ ਪਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਇਹ ਆਸਾਨੀ ਨਾਲ ਬਾਹਰ ਨਾ ਕੱਡੀ ਜਾ ਸਕੇ ਅਤੇ ਸਾਰੀ ਅਦਾਲਤੀ ਕਾਰਵਾਈ ਸਮੇਂ ਇਸੇ ਹੀ ਤਰ੍ਹਾਂ ਰਹੇ ।

ਡਬਲਯੂ ਐਸ ਓ ਨੇ ਬੀ.ਸੀ. ਦੀ ਸ਼ੈਰਿਫ ਸ਼ਾਖਾ ਨਾਲ ਢੁਕਵੀਆਂ ਵਿਉਂਤਾਂ ਤੇ ਤਕਨੀਕਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਕਿ ਅਦਾਲਤੀ ਅਧਿਕਾਰੀ ਕਿਰਪਾਨ ਪਹਿਨਕੇ ਆਉਣ ਵਾਲੇ ਸਿੱਖਾਂ ਦਾ ਮੁਨਾਸਬ ਤਰੀਕੇ ਨਾਲ ਜਾਇਜ਼ਾ ਲੈ ਸਕਣ। ਪਿਛਲੇ ਮਹੀਨੇ, ਡਬਲਯੂ ਐਸ ਓ ਦੇਕਾਨੂਨੀ ਸਲਾਹਕਾਰ ਪਲਬਿੰਦਰ ਕੌਰ ਸ਼ੇਰਗਿਲ ਨੇ ਬੀ.ਸੀ. ਦੀ ਸ਼ੈਰਿਫ ਸ਼ਾਖਾ ਨੂੰ ਇਕ ਸਿਖਲਾਈ ਸੈਮੀਨਾਰ ਦਿਤਾ। ਬੀ.ਸੀ. ਦੇ ਨਿਆਂ ਮਹਿਕਮੇ ਦੇ ਸਹਿਯੋਗ ਨਾਲ ਇਕ ਸਿਖਲਾਈ ਲਈ ਵਿਡਿਓ ਵੀ ਤਿਆਰ ਕੀਤਾ ਗਿਆ ਹੈ।
ਡਬਲਯੂ ਐਸ ਓ ਦੇ ਪ੍ਰਧਾਨ ਪ੍ਰੇਮ ਸਿੰਘ ਵਿੰਨਿੰਗ ਹੋਰਾਂ ਨੇ ਕਿਹਾ, “ਬੀ.ਸੀ. ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ, ਸੁਲਝੀਆਂ ਗੱਲਾਂ ਬਾਤਾਂ ਰਾਹੀਂ ਨਾਂ ਕਿ ਕਾਨੂਨੀ ਝਗੜਿਆਂ ਰਾਹੀਂ, ਪ੍ਰਾਪਤ ਕੀਤਾ ਗਿਆ ਹੈ। ਇਹ, ਬੀ.ਸੀ. ਦੇ ਨਿਆਂ ਮਹਿਕਮੇ ਨਾਲ ਖੁਲੀਆਂ ਤੇਭਰੋਸੇਮੰਦ ਵਿਚਾਰ-ਗੋਸ਼ਟੀਆਂ ਦਾ ਸਿੱਟਾ ਹੈ। ਸਾਨੂੰ ਮਾਣ ਹੈ ਕਿ ਵਧੇਰੇ ਹਲਕਿਆਂ ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਦੇਣ ਸਬੰਧੀ ਦਿਸ਼ਾਨਿਰਦੇਸ਼ ਲਾਗੂ ਕੀਤੇ ਜਾਂ ਰਹੇ ਹਨ ‘ਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਇਨ੍ਹਾਂ ਦੀ ਤਿਆਰੀ ਤੇ ਸਿਖਲਾਈ ਦੀਆਂ ਕੋਸ਼ਿਸ਼ਾਂ ਵਿਚਸਹਾਈ ਹੋ ਸਕੇ ਹਾਂ”।
ਡਬਲਯੂ ਐਸ ਓ ਦੇ ਕਾਨੂਨੀ ਸਲਾਹਕਾਰ ਪਲਬਿੰਦਰ ਕੌਰ ਸ਼ੇਰਗਿਲ ਨੇ ਕਿਹਾ, “ਸਿੱਖਾਂ ਨੂੰ ਕਚਿਹਰੀ ‘ਚ ਆ ਕੇ ਕਾਨੂਨੀ ਪ੍ਰਣਾਲੀ ਸਬੰਧਤ ਨਾਗਰਿਕ ਜ਼ਿੱਮੇਵਾਰੀਆਂ ਪੂਰੀਆਂ ਕਰਨ ਲਈ ਲਾਜ਼ਮੀ ਸੀ ਕਿ ਕਿਰਪਾਨ ਪਹਿਨਣ ਨੂੰ ਮਾਨਤਾ ਦਿਤੀ ਜਾਵੇ। ਸਾਨੂੰ ਭਰੋਸਾ ਹੈ ਕਿ ਬੀ.ਸੀ.ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਦੇਣ ਸਬੰਧੀ ਦਿਸ਼ਾਨਿਰਦੇਸ਼ ਸੁਰਖਿਆ ਤੇ ਸਿੱਖਾਂ ਦੀਆਂ ਧਾਰਮਕ ਆਜ਼ਾਦੀਆਂ ਤੇ ਹੱਕਾਂ ਵਿਚ ਢੁਕਵਾਂ ਸਮਤੋਲ ਕਾਇਮ ਕੀਤਾ ਗਿਆ ਹੈ”।

ਵਰਲਡ ਸਿੱਖ ਓਰਗੇਨਾਈਜੇਸ਼ਨ (ਡਬਲਯੂ ਐਸ ਓ) ਇਕ ਬਿਨਾ-ਮੁਨਾਫ਼ਾ ਜਥੇਬੰਦੀ ਹੈ ਜੋ ਕੈਨੇਡਾ ਦੇ ਸਿੱਖਾਂ ਦੇ  ਹੱਕਾਂ ਦੀ ਰਾਖੀ ਅਤੇ ਪ੍ਰਚਾਰ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਇਹ ਬਿਨਾਂ ਕਿਸੇ ਜਾਤੀ,ਧਰਮ, ਲਿੰਗ, ਸਮਾਜਿਕ ਅਤੇ ਆਰਥਕ ਰੁਤਬੇ ਦੇ ਭੇਦਭਾਵ ਤੋਂ ਸਾਰੇ ਵਿਅੱਕਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਵਚਨਬੱਧ ਹੈ।

ਕ੍ਰਿਪਾ ਕਰਕੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :-
ਸੁਖਵਿੰਦਰ ਕੌਰ ਵਿੰਨਿੰਗ
ਅੱਗਜ਼ੈਕਟਿਵ ਡਾਇਰੈਕਟਰ

ਸੈਲ:    ੬੦੪-੩੩੮-੧੨੯੯
ਦਫ਼ਤਰ: ੬੦੪-੫੯੩-੨੦੩੬

LEAVE A REPLY

Please enter your comment!
Please enter your name here