


2 ਮਾਰਚ ਭਾਈ ਸਾਹਿਬ ਸਿਰਦਾਰ ਕਪੂਰ ਸ਼ਿੰਘ ਦੀ ਜਨਮ ਸ਼ਤਾਬਦੀ ਹੈ। ਸਰਦਾਰਾਂ ਦੀ ਕੌਮ ਦਾ ‘ਸਿਰਦਾਰ’ ਸੀ, ਸਿਰਦਾਰ ਕਪੂਰ ਸਿੰਘ। ਦਾਰ ਦਾ ਲਫ਼ਜ਼ੀ ਅਰਥ ਹੁੰਦਾ ਹੈ ਕਾਇਮ ਰਹਿਣਾ, ਮੌਜੂਦ ਹੋਣਾ। ਜਿਸ ਤਰ੍ਹਾਂ ਇਜ਼ਤਦਾਰ, ਵਫ਼ਾਦਾਰ, ਖ਼ੁਦਦਾਰ ਯਾਨਿ ਜਿਸ ਦੀ ਇਜ਼ਤ, ਵਫ਼ਾ, ਅਤੇ ਖ਼ੁਦੀ ਕਾਇਮ ਹੈ । ਇਸੇ ਤਰ੍ਹਾਂ ਜਿਸ ਦਾ ਸਿਰ ਕਾਇਮ ਹੈ ਉਹ ‘ਸਿਰਦਾਰ’ ਹੈ। ਇਹ ਲਫ਼ਜ਼ ਮਕੇ ਦੀ ਗੋਸ਼ਟ ਵਿਚ ਗੁਰੂ ਨਾਨਕ ਸਾਹਿਬ ਲਈ ਵਰਤਿਆ ਗਿਆ। ਉਪਰੰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਬਾਰੇ ਵੀ ਇਹ ਲਫ਼ਜ਼ ਵਰਤਦਿਆਂ ਬਚਨ ਕੀਤੇ, ਐ ਸੁਬਹਾਨ ਤੂ ਹੀ ਸਿਰਦਾਰਾ। ਬਾਅਦ ਵਿਚ ਸਿਖ ਰਹਿਤ ਨਾਮਿਆਂ ਵਿਚ ਵੀ ਸਾਬਤ ਸੂਰਤ ਸਿ¤ਖ ਸਰੂਪ ਲਈ ‘ਸਿਰਦਾਰ’ ਅਤੇ ਜਿਸ ਦੇ ਸਿਰ ਤੋਂ ਕੇਸ ਗ਼ਾਇਬ ਹੋ ਗਏ ਹਨ ਉਸ ਨੂੰ ‘ਸਿਰਗੁੰਮ’ ਕਿਹਾ ਗਿਆ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਨਵਾਬ ਸੁਲਤਾਨਪੁਰ ਲੋਦੀ ਦੇ ਦਰਬਾਰ ਵਿਚ ਵਜ਼ੀਰ ਵਲੋਂ ਝੁਕ ਕੇ ਸਲਾਮ ਕਰਣ ਲਈ ਕਿਹਾ ਗਿਆ ਤਾਂ ਹਜ਼ੂਰ ਨੇ ਬੁਲੰਦ ਆਵਾਜ਼ ਵਿਚ ਐਲਾਨ ਕੀਤਾ, ‘ਆਤਮਾਂ ਬੂਦ ਸਲਾਮ ਮੀ ਕਰਦ। ਗਰਦਨ ਬੇ ਤਮਾਂ ਬਲੰਦ ਬੁਵਦ’। ਜਿਸ ਇਨਸਾਨ ਵਿਚ ਲਾਲਚ, ਤਮਾਂ ਜਾਂ ਮੁਥਾਜੀ ਹੋਵੇਗੀ ਉਸ ਦੀ ਗਰਦਨ ਝੁਕੇਗੀ ਪਰ ਜਿਸ ਨੇ ਆਪਣੇ ਆਪ ਨੂੰ ਇਹਨਾਂ ਇਨਸਾਨੀ ਕਮਜ਼ੋਰੀਆਂ ਤੋਂ ਬਚਾ ਲਿਆ ਹੈ ਉਸਦੀ ਗਰਦਨ ਹਮੇਸ਼ਾਂ ਬੁਲੰਦ ਰਹੇਗੀ। ਬਸ ਇਹੀ ਰਾਜ਼ ਸੀ ਸਿਹਦਾਰ ਕਪੂਰ ਸਿੰਘ ਦੀ ਖ਼ੁਦਦਾਰੀ ਅਤੇ ਗਰਦਨ ਦੀ ਬੁਲੰਦੀ ਦਾ ਜਿਸ ਨੇ ਕਿਸੇ ਵੀ ਪਾਟੇ ਖਾਨ ਤੇ ਨਾਢੂ ਖਾਨ ਨੂੰ ਸਲਾਮ ਨਹੀਂ ਕੀਤਾ। ਕੁਦਰਤਨ ਵੀ ਇਨਸਾਨ ਅਤੇ ਪਸ਼ੂ ਵਿਚ ਮੁ¤ਢਲਾ ਫ਼ਰਕ ਵੀ ਇਹੀ ਹੈ ਕਿ ਪਸ਼ੂ ਦੀ ਗਰਦਨ ਹਮੇਸ਼ਾਂ ਝੁਕੀ ਹੁੰਦੀ ਹੈ ਤੇ ਇਨਸਾਨ ਦੀ ਬੁਲੰਦ ਅਤੇ ਇਸੇ ਬੁਲੰਦੀ ਨੂੰ ਕਾਇਮ ਰਖਣਾ ਹੀ ਇਨਸਾਨੀਅਤ ਹੈ।
ਸਿਰਦਾਰ ਕਪੂਰ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਇਸ ਬੁਲੰਦੀ ਨੂੰ ਕਾਇਮ ਰਖਿਆ। ਫ਼ਿਰੰਗੀ ਹਾਕਮਾਂ ਨੇ ਤਾਂ ਕਪੂਰ ਸਿੰਘ ਦੀ ਇਮਾਨਦਾਰੀ, ਲਿਆਕਤ ਅਤੇ ਪ੍ਰਬੰਧਕੀ ਲਿਆਕਤ ਅਤੇ ਗੁਣਾਂ ਦੀ ਕਦਰ ਕਰਦਿਆਂ ਇਹਨਾਂ ਦੀ ਤਲਖ਼ ਕਲਾਮੀ ਅਤੇ ਅਖੜ ਪੁਣੇ ਨੂੰ ਬਰਦਾਸ਼ਤ ਕੀਤਾ ਪਰ ਸਤਯ ਮੇਵ ਜਯਤੇ ਦਾ ਗੁਣਗਾਨ ਕਰਨ ਵਾਲੇ ਬਣੇ ਨਵੇਂ ਹਾਕਮ ਹੁਣ ਇਸ ‘ਸਿਰਦਾਰ’ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਸਨ। ਖਾਸ ਕਰ ਕੇ ਉਸ ਹਾਲਾਤ ਵਿਚ ਜਦੋਂ ਫਿਰਕੂ ਆਧਾਰ ਤੇ ਦੇਸ਼ ਦੀ ਵੰਡ ਹੋਈ ਹੋਵੇ ਤੇ ਬਦਲੇ ਹਾਲਾਤ ਵਿਚ ਨਿਸ਼ਾਨਾ ਤੀਸਰੇ ਮੁਖ ਫਿਰਕੇ ਨਾਲ ਕੀਤੇ ਲਿਖਤੀ ਵਾਇਦੇ ਅਤੇ ਅਹਿਦਨਾਮਿਆਂ ਤੋਂ ਮੁਨਕਰ ਹੋਣਾ ਹੋਵੇ।
ਇਸ ਲਈ ਜਦੋਂ 1966 ਵਿਚ ਲੋਕ ਸਭਾ ਵਿਚ ਸਿਰਦਾਰ ਕਪੂਰ ਸਿੰਘ ਨੇ ਆਪਣਾ ਇਤਿਹਾਸਕ ਭਾਸ਼ਣ ਦਿ¤ਤਾ ਤਾਂ ਇਸ ਦੇ ਜਵਾਬ ਵਿਚ ਜਦੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਚੌਧਰੀ ਨੇ ਇਹ ਕਿਹਾ ਕਿ ਹੁਣੇ ਤੁਸੀ ਸਿਰਦਾਰ ਕਪੂਰ ਸਿੰਘ ਕੋਲੋਂ ਫਿਰਕਾਪ੍ਰਸਤੀ ਦਾ ਖੁਲਾ ਨੰਗਾ ਭਾਸ਼ਣ ਸੁਣ ਰਹੇ ਸੀ ਤਾਂ ਇਕ ਦਮ ਸਿਰਦਾਰ ਕਪੂਰ ਸਿੰਘ ਨੇ ਖੜੇ ਹੋ ਕੇ ਕਿਹਾ ਕਿ ਹੁਣ ਤੁਸੀ ਮਿ. ਚੌਧਰੀ ਕੋਲੋਂ ਸੈਕੁਲਰਿਜ਼ ਦੇ ਲਬਾਦੇ ਵਿਚ ਢਕਿਆ ਲੁਕਿਆ ਫਿਰਕਾਪ੍ਰਸਤੀ ਦਾ ਭਾਸ਼ਣ ਸੁਣੋਗੇ।
ਸਿਰਦਾਰ ਸਾਹਿਬ ਦੀ ਸਭ ਤੋਂ ਵ¤ਡੀ ਦੇਣ ਦੇਸ਼ ਦੀ ਵੰਡ ਦੇ ਕਾਰਣਾਂ ਦਾ ਨੀਝ ਲਾ ਕੇ ਕੀਤਾ ਵਿਸ਼ਲੇਸ਼ਨ ਹੈ ਜੋ ਉਹਨਾਂ ਨੇ ਖੁਦ ‘ਸਾਚੀ ਸਾਖੀ’ ਵਿਚ ਕਲਮ ਬ¤ਧ ਕਰ ਦਿ¤ਤਾ ਹੈ, ਕਿ ‘ਡਾਕਟਰ ਗੰਡਾ ਸਿੰਘ ਜੀ ਤੋਂ ਮੈਂ ਇਸ ਲੇਖ ਵਿਚ ਨਿਰੂਪਣ ਕੀਤੇ ਹੋਏ ਆਪਣੇ ਇਸ ਇਤਿਹਾਸਕ ਵਿਸ਼ਲੇਸ਼ਨ ਦੀ ਪਰਵਾਨਗੀ ਮੰਗੀ ਸੀ, ਕਿ (1) ਸਤ੍ਹਾਰਵੀਂ, ਅਠ੍ਹਾਰਵੀਂ ਸਦੀ ਦਾ, ਮੁਗਲ ਸਾਮਰਾਜ ਨਾਲ ਸਿਖ ਮ¤ਤ ਤੇ ਸਿਖ ਪੰਥ ਦਾ ਸੰਘਰਸ਼, ਕੋਈ ਐਵੇਂ ਓਪਰੀ ਤੇ ਇਤਫਾਕਿਆ ਘਟਨਾ ਨਹੀਂ ਸੀ, ਸਗੋਂ ਬੁਨਿਆਦੀ ਆਤਮਿਕ ਤੇ ਸਮਾਜਕ ਸਿਧਾਂਤਾਂ ਦਾ ਭੇੜ ਸੀ….. .. ..’ ਅਤੇ (2) ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਘ¤ਲੂਘਾਰੇ ਇਸਲਾਮ ਦੇ ਝੰਡੇ ਹੇਠ ਸ਼ੇਖ ਮੁਜ¤ਦਦ ਅਲਫਥਾਨੀ ਸਿਰਹੰਦੀ ਦੀ ਸਿਧਾਂਤਕ ਰੁਚੀਆਂ ਹੀ ‘ਕਮਿਉਨਿਲ ਅਵਾਰਡ’ ਅਤੇ ਪਾਕਿਸਤਾਨ ਦੀ ਸਥਾਪਤੀ ਦੀ ਪਿਠ ਉਤੇ ਹਨ। ਇਹਨਾਂ ਦੋਹਾਂ ਨਤੀਜਿਆਂ ਦੀ ਪੁਸ਼ਟੀ ਅਤੇ ਪ੍ਰਵਾਨਗੀ ਡਾ. ਗੰਡਾ ਸਿੰਘ ਜੀ ਨੇ ਦਿ¤ਤੀ।
ਦੇਸ਼ ਦੇ ਬਟ੍ਯਵਾਰੇ ਸਮੇਂ ਮੁਸਲਿਮ ਲੀਗ ਦੇ ਕਾਇਦ ਸਿਖਾਂ ਨੂੰ ਆਪਣੇ ਨਾਲ ਰ¤ਖ ਕੇ ਪਾਕਿਸਤਾਨ ਦਾ ਹਿ¤ਸਾ ਬਣਾਣਾ ਚਾਹੁੰਦੇ ਸਨ। ‘ਸਾਚੀ ਸਾਖੀ’ ਦੇ ਪੰਨਾ 97 ਤੇ ਸਿਰਦਾਰ ਸਾਹਿਬ ਨੇ ਅੰਕਤ ਕੀਤਾ ਹੈ ਕੀ, ‘ਮਈ, ਸੰਨ 1947 ਵਿਚ ਮਿਸਟਰ ਜਨਾਹ ਲਾਹੌਰ ਆਏ ਤੇ ਮੈਂ ਉਦੋਂ ਲਾਹੌਰ ਹੀ ਸੀ। ਉਹ ਮਾਸਟਰ ਤਾਰਾ ਸਿੰਘ ਨੂੰ ਮਿਲ ਕੇ, ਇਹ ਤਜਵੀਜ ਕਬੂਲ ਕਰਵਾਉਣਾ ਚਾਹੁੰਦੇ ਸਨ।’ ਸਿਰਦਾਰ ਸਾਹਿਬ ਨੇ ਲਿਖਿਆ ਹੈ ਕਿ, ‘ਇਹ ਤਜਵੀਜ਼ਾਂ ਮੈਨੂੰ ਚੰਗੀਆਂ ਲ¤ਗੀਆਂ ਤੇ ਮੇਰੀ ਇਹ ਰਾਏ ਸੀ ਕਿ ਇਸ ਨਾਲ ਸਾਰੇ ਹਿੰਦੁਸਤਾਨ ਦਾ, ਹਿੰਦੁਆਂ ਤੇ ਸਿ¤ਖਾਂ ਦਾ ਤੇ ਮੁਸਲਮਾਨਾਂ ਦਾ ਭੀ ਭਲਾ ਹੋਵੇਗਾ। ’ ਪਰ ਮਾਸਟਰ ਜੀ ਨੇ ਬਾਦਲੀਲ ਮੁਸਲਿਮ ਲੀਗ ਦੇ ਅਧੀਨ ਪਾਕਿਸਤਾਨ ਦਾ ਹਿ¤ਸਾ ਬਣਨ ਤੋਂ ਇਨਕਾਰ ਕਰ ਦਿਤਾ। ਇਹ ਸਿਰਦਾਰ ਕਪੂਰ ਸਿੰਘ ਦੀ ਦੂਰਅੰਦੇਸ਼ੀ ਸੀ ਜੋ ਉਹਨਾਂ ਨੇ ਬੇਬਾਕੀ ਨਾਲ ‘ਸਾਚੀ ਸਾਖੀ’ ਵਿਚ ਅੰਕਤ ਕੀਤੀ ਹੈ, ‘ਇਹ ਗ¤ਲ ਮੇਰੀ ਸਮਝ ਵਿਚ ਆ ਗਈ। ਮਾਰਚ 1947 ਵਿਚ, ਮੁਸਲਮਾਨਾਂ ਨੇ, ਬਿਨਾ ਕਾਰਣ, ਸੋਚੀ ਸਮਝੀ ਪਲਾਨ ਅਨੁਸਾਰ, ਹਜ਼ਾਰਾਂ ਸਿਖ ਇਸਤ੍ਰੀਆਂ, ਮਰਦ, ਬਚੇ ਪੋਠੋਹਾਰ ਦੇ ਇਲਾਕੇ ਵਿਚ, ਬੜੀ ਬੇਦਰਦੀ ਨਾਲ ਮਾਰ ਸੁਟੇ ਸਨ। ਇਸ ਕਿਸਮ ਦੇ ਦਰਿੰਦਾ ਸੁਭਾ ਲੋਕਾਂ ਨਾਲ ਝਟ ਪਟ ਕੋਈ ਸਮਝੌਤਾ ਕਰਨਾ, ਕਠਨ ਸੀ। ….. .. … .. ਇਹ ਦੋਹ ਘਟਨਾਵਾਂ ਦੀ ਮੌਜੂਦਗੀ ਵਿਚ, ਅਜ ਜੇ ਕੋਈ ਮਾਸਟਰ ਤਾਰਾ ਸਿੰਘ ਤੇ ਇਹ ਊਜ ਲਾਵੇ ਕਿ ਉਹ ਪਾਕਿਸਤਾਨ ਨਾਲ ਰਲੇ ਹੋਏ ਹਨ, ਅਤੇ ਯਾ ਮਹਾਰਾਜਾ ਪਟਿਆਲਾ ਦੀ ਦ੍ਰਿੜ ਦੇਸ਼ ਭਗਤੀ ਤੇ ਕਿੰਤੂ ਕਰੇ, ਇਸ ਨਾਲੋਂ ਵ¤ਡਾ ਅਨਿਆਂ ਕਿਆਸ ਕਰਨਾ ਭੀ ਔਖਾ ਹੈ।’ ਸਿਰਦਾਰ ਕਪੂਰ ਸਿੰਘ ਦੇ ਸ਼ਾਹਨਾਮੇ ‘ਸਾਚੀ-ਸਾਖੀ’ ਦੀ ਪਹਿਲੀ ਛਾਪ ਵਿਚ ਉਹਨਾਂ ਵਲੋਂ ਨਿਰਧਾਰਤ ਕੀਤੇ ਇਸ ਸਿਧਾਂਤ ਦੀ ਪੁਸ਼ਟੀ ਮਾਤਰ ਸੀ ਕਿ ਦੇਸ਼ ਦੀ ਵੰਡ ਦੌਰਾਨ ਪੰਥ ਦਾ ਮੁਸਲਿਮ ਲੀਗ ਨਾਲ ਸਮਝੌਤਾ ਨਾ ਹੋਣ ਪਿਛੇ ਕਾਰਣ ਸਿਧਾਂਤਕ ਸਨ।
ਪਰ ਬਾਅਦ ਦੇ ਬਦਲੇ ਹਾਲਾਤ ਅਤੇ ਖਾਸ ਕਰਕੇ 1984 ਦੇ ਘਲੂਘਾਰੇ ਨੇ ਸਿਰਦਾਰ ਕਪੂਰ ਸਿੰਘ ਨੂੰ ਅੰਤਰ ਧੁਰ ਤਕ ਝੰਜੋੜ ਦਿਤਾ। ਕੌਮੀ ਤੌਰ ਤੇ ਮਹਿਸੂਰ ਕੀਤਾ ਗਿਆ, ‘ਕਬਾਬੇ ਸੀਂਕ ਹੈਂ ਹਮ, ਹਰਸੂਂ ਬਦਲਤੇ ਹੈਂ। ਜਲ ਉਠਤਾ ਹੈ ਯਿਹ ਪਹਿਲੂ ਤੋ ਵੁਹ ਪਹਿਲੂ ਬਦਲਤੇ ਹੈਂ।’
ਦੇਸ਼ ਦੀ ਵੰਡ ਅਤੇ ਉਸ ਦੌਰ ਦੇ ਰਾਜਨੀਤਕ ਵਾਤਾਵਰਣ ਦਾ ਸਿਰਦਾਰ ਕਪੂਰ ਸਿੰਘ ਦੀ ਸੋਚ ਤੇ ਵਿਚਾਰਾਂ ਤੇ ਮਾਸਟਰ ਤਾਰਾ ਸਿੰਘ ਜੀ ਦੀਆਂ ਲਿਖਤਾਂ ਅਤੇ ਕਿਰਦਾਰ ਦਾ ਇਤਨਾ ਡੂੰਘਾ ਅਸਰ ਪਿਆ ਕਿ ਸਿਰਦਾਰ ਕਪੂਰ ਸਿੰਘ ਨੇ ਬਦਲੇ ਹੋਏ ਹਾਲਾਤ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਜੀ ਨਾਲ ਨੇੜਤਾ ਨਾ ਕੇਵਲ ਦ੍ਰਿੜ ਹੀ ਕੀਤੀ ਬਲਕਿ ਖੁਲ ਕੇ ਮਾਸਟਰ ਜੀ ਨਾਲ ਇਸ ਨੇੜਤਾ ਨੂੰ ਜਗ ਜਾਹਿਰ ਕੀਤਾ। ਇਸ ਬਾਰੇ ਸਿਰਦਾਰ ਕਪੂਰ ਸਿੰਘ ਨੇ ਤਸਦੀਕ ਕਰਦਿਆਂ ਖ਼ੁਦ ਲਿਖਿਆ, ‘ਨਵੇਂ ਹਾਕਮਾਂ ਦੀਆਂ ਨਜ਼ਰਾਂ ਵਿਚ ਮੈਂਨੂੰ ਮਾਸਟਰ ਤਾਰਾ ਸਿੰਘ ਦੇ ਵਿਚਾਰਾਂ ਅਤੇ ਦ੍ਰਿੜਤਾ ਦਾ ਸੋਮਾਂ ਮੰਨਿਆ ਗਿਆ। ਇਸ ਤੋਂ ਬਾਅਦ ਮਾਸਟਰ ਜੀ ਨੇ ਜੋ ਕੁਝ ਵੀ ਕਿਹਾ ਜਾਂ ਕੀਤਾ ਮੈਂਨੂੰ ਉਸ ਦੇ ਸ੍ਰੋਤ ਦੇ ਰੂਪ ਵਿਚ ਜੋੜਿਆ ਗਿਆ। ’ ਬਾਅਦ ਦੀ ਅਕਾਲੀ ਰਾਜਨੀਤੀ ਨੇ ਸਿਰਦਾਰ ਕਪੂਰ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੂੰ ਜਿਸ ਤਰ੍ਹਾਂ ਪੰਥਕ ਪਿੜ ਚੋਂ ਬਾਹਰ ਧਕਿਆ ਉਸ ਬਾਰੇ ਸਿਰਦਾਰ ਸਾਹਿਬ ਨੇ ਲਿਖਿਆ, ‘1962 ਵਿਚ ਮਾਸਟਰ ਤਾਰਾ ਸਿੰਘ ਦੀ ਵਜ੍ਹਾ ਕਰ ਕੇ ਹੀ ਮੈਂ ਪਾਰਲੀਮੈਂਟ ਵਿਚ ਗਿਆ ਅਤੇ ਲੋਕ ਸਭਾ ਦੇ ਆਪਣੇ ਪੰਜ ਸਾਲ ਦੇ ਕਾਰਜ ਕਾਲ ਦੌਰਾਨ ਲਗਾਤਾਰ ਮਾਸਟਰ ਜੀ ਦੇ ਸੰਪਰਕ ਵਿਚ ਰਿਹਾ। ਸਿਤੰਬਰ 1966 ਵਿਚ ਮੌਜੂਦਾ ਪੰਜਾਬੀ ਸੂਬੇ ਦੀ ਕਾਇਮੀ ਦੇ ਵਿਰੋਧ ਵਿਚ ਪਾਰਲੀਮੈਂਟ ਵਿਚ ਦਿਤਾ ਭਾਸ਼ਣ, ਇਹ ਉਸਦੇ ਖਰੜੇ ਦੀ ਪ੍ਰਵਾਨਗੀ ਮਾਸਟਰ ਜੀ ਵਲੋਂ ਮਿਲਣ ਉਪਰੰਤ ਹੀ ਦਿ¤ਤਾ ਗਿਆ। 1966 ਵਿਚ ਲੁਧਿਆਣਾ ਸਰਬ ਹਿੰਦ ਅਕਾਲੀ ਕਾਨਫਰੰਸ ਵਿਚ ਸਰਬ ਸੰਮਤੀ ਨਾਲ ਪਾਸ ਕੀਤਾ ‘ਸਿ¤ਖ ਹੋਮਲੈਂਡ’ ਦੀ ਪ੍ਰਾਪਤੀ ਦਾ ਮਤਾ ਮਾਸਟਰ ਤਾਰਾ ਸਿੰਘ ਜੀ ਨਾਲ ਲਗਾਤਾਰ ਦੀਰਘ ਵਿਚਾਰ ਵਿਟਾਂਦਰੇ ਉਪਰੰਤ ਮੇਰੇ ਵਲੋਂ ਤਿਆਰ ਕੀਤਾ ਗਿਆ। ਜੇ ਮਾਸਟਰ ਤਾਰਾ ਸਿੰਘ ਜੀ ਨੂੰ ਪੰਥ ਦੀ ਅਗਵਾਈ ਤੋਂ ਹਿਕ ਦੇ ਜ਼ੋਰ ਨਾਲ ਧ¤ਕ ਕੇ ਬਾਹਰ ਨਾ ਕੀਤਾ ਗਿਆ ਹੁੰਦਾ ਅਤੇ ਜੇ ਸਤਿਗੁਰੂ ਨੇ ਮਾਸਟਰ ਤਾਰਾ ਸਿੰਘ ਨੂੰ ਦਰਜਨ ਕੁ ਸਾਲ ਹੋਰ ਜ਼ਿੰਦਗੀ ਦੇ ਬਖਸ਼ੇ ਹੁੰਦੇ ਤਾਂ ਮੈਂਨੂੰ ਇਸ ਵਿਚ ਰੰਚਕ ਮਾਤਰ ਵੀ ਸ਼¤ਕ ਨਹੀਂ ਹੈ ਕਿ ਮਾਸਟਰ ਜੀ ਨੇ ਸਿ¤ਖ ਪੰਥ ਨੂੰ ਭਾਰਤ ਦੇ ਵਿਚ ਹੀ ਇਕ ਖੁਦਮੁਖਤਿਆਰ ਕੌਮ ਦੇ ਨਿਸ਼ਾਨੇ ਦੀ ਪੂਰਤੀ ਹਾਸਲ ਕਰਵਾ ਦੇਣੀ ਸੀ।’ ਸਿਰਦਾਰ ਕਪੂਰ ਸਿੰਘ ਮਾਸਟਰ ਜੀ ਦੀ ਸੋਚ ਨਾਲ ਕਿਸ ਕਦਰ ਜੁੜੇ ਸਨ ਇਸਦੀ ਗਵਾਹੀ ਉਹਨਾਂ ਦੀ ਆਪਣੀ ਲਿਖਤ ਦਿੰਦੀ ਹੈ, ‘ਭਵਿ¤ਖ ਭਾਵੇਂ ਜੋ ਵੀ ਹੋਵੇ ਮੇਰਾ ਇਹ ਦ੍ਰਿੜ ਨਿਸ਼ਚਾ ਹੈ ਕਿ ਜਿਸ ਮਕਸਦ ਲਈ ਮਾਸਟਰ ਜੀ ਅਧੀ ਸਦੀ ਤਕ ਜੂਝੇ ਇਹੀ ਪੰਥ ਦਾ ਨਿਸ਼ਾਨਾ ਹੈ ਅਤੇ ਆਖਿਰ ਵਿਚ ਇਸ ਦੀ ਜਿ¤ਤ ਹੋਵੇਗੀ। ਇਸ ਵਿਚ ਹੀ ਪੰਥ ਅਤੇ ਹਿੰਦੁਸਤਾਨੀ ਕੌਮ ਦਾ ਭਲਾ ਹੈ।’ ਇਸ ਮੁਤਾਬਕ ਦੇਸ਼ ਦੀ ਵੰਡ ਅਤੇ ਉਪਰੰਤ ਮਾਸਟਰ ਜੀ ਦੇ ਅਕਾਲ ਚਲਾਣੇ ਤਕ ਮਾਸਟਰ ਜੀ ਦੀ ਪੰਥਕ ਸੋਚ ਅਤੇ ਸਿਰਦਾਰ ਕਪੂਰ ਸਿੰਘ ਦੇ ਵਿਚਾਰ ਇਕ ਸਾਰ ਅਤੇ ਇਕ ਸੁਰ ਸਨ।
ਕਾਂਗਰਸ ਅਤੇ ਫਿਰਕਾਪ੍ਰਸਤ ਤਾਕਤਾਂ ਵਲੋਂ ਤਾਂ ਸਿਰਦਾਰ ਨੂੰ ਜਿ¤ਚ ਕਰਨਾ ਸਮਝ ਆਉਂਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੁਨਹਿਰੀ ਇਤਿਹਾਸ ਦਾ ਇਹ ਇਕ ਕਾਲਾ ਬਾਬ ਜਾਂ ਅਧਿਆਇ ਹੀ ਕਿਹਾ ਜਾਏਗਾ ਕਿ ਲੋਕ ਸਭਾ ਚੋਣਾ ਵਿਚ ਸਿਰਦਾਰ ਕਪੂਰ ਸਿੰਘ ਦੇ ਮੁਕਾਬਲੇ ਅਕਾਲੀ ਦਲ ਦੇ ਪ੍ਰਧਾਨ ‘ਸੰਤ ਬਾਬਾ ਫ਼ਤਹਿ ਸਿੰਘ ਜੀ’ ਨੇ ਆਪਣੇ ਡਰਾਈਵਰ ਕਿ¤ਕਰ ਸਿੰਘ ਨੂੰ ਖੜਾ ਕੀਤਾ ਤੇ ਪੰਥ ਨੇ ਆਪਣੀਆਂ ਵੋਟਾਂ ਨਾਲ ਕਪੂਰ ਸਿੰਘ ਨੂੰ ਹਰਾ ਕੇ ਕਿ¤ਕਰ ਸਿੰਘ ਨੂੰ ਪੰਥ ਦਾ ਨੁਮਾਇਂਦਾ ਬਣਾ ਕੇ ਪਾਰਲੀਮੈਂਟ ਵਿਚ ਭੇਜਿਆ। ਇਸੇ ਦਾ ਨਾਮ ਡੈਮੋਕਰੇਸੀ ਹੈ। ਸੰਤ ਫਤਹਿ ਸਿੰਘ ਵਲੋਂ ਬਾਰ ਬਾਰ ਸੜ ਮਰਨ ਦੇ ਦਾਅਵਿਆਂ ਦਾ ਸਿਰਦਾਰ ਕਪੂਰ ਸਿੰਘ ਨੇ ਇਹ ਕਹਿ ਕੇ ਜਵਾਬ ਦਿ¤ਤਾ ਕਿ ਇਹ ਸੰਤ ਸੜ ਕੇ ਨਹੀਂ ਮਰੇਗਾ, ਬਲਕਿ ਮਰ ਕੇ ਸੜੇਗਾ।
ਇਸ ਪਿਛੋਕੜ ਵਿਚ ਸਿਰਦਾਰ ਕਪੂਰ ਸਿੰਘ ਦੀ ਉਹ ਲਿਖਤ ਯਾਦ ਆਉਂਦੀ ਹੈ ਜਦੋਂ ਇਕ ਇਕ ਦਿ¤ਗਜ ਅਕਾਲੀ ਲੀਡਰ ਨੇ ਕਿਹਾ ਸੀ ਕਿ ਕਪੂਰ ਸਿੰਘ ਨੂੰ ਮਾਸਟਰ ਤਾਰਾ ਸਿੰਘ ਦੇ ਨੇੜੇ ਨਾ ਆਉਣ ਦਿਉ ਇਹ ਸਿ¤ਖਾਂ ਦੇ ਜੁੰਡੇ ਪੁਟਵਾ ਕੇ ਛਡੇਗਾ। ਅਜ ਮੁੜ ਇਹ ਕੁਚੇਸ਼ਟਾ ਜਾਰੀ ਹੈ ਕਿ ਸਿਰਦਾਰ ਕਪੂਰ ਸਿੰਘ ਵਲੋਂ ਮਾਸਟਰ ਤਾਰਾ ਸਿੰਘ ਜੀ ਦੇ ਜੀਵਨ ਕਾਲ ਤਕ ਉਹਨਾਂ ਨਾਲ ਨਿਭਾਈ ਨਿ¤ਘਤਾ, ਨੇੜਤਾ ਅਤੇ ਪੰਥਕ ਨਿਸ਼ਾਨੇ ਦੀ ਪੂਰਤੀ ਲਈ ਕੀਤੀ ਗਈ ਘਾਲਣਾ ਅਤੇ ਨਿਭਾਏ ਕਿਰਦਾਰ ਨੂੰ ਗੰਧਲਾ ਕਰਨ ਦੀ ਅਤੇ ਇਸ ਵਿਚ ਵਿਥ ਪਾਉਣ ਦੀ।
ਗੁਰੂ ਸਾਹਿਬ ਦਾ ਨਿਸ਼ਾਨਾ ਸਿਖ ਨੂੰ ਬੁਧੀਜੀਵੀ ਨਹੀਂ ਬਲਕਿ ਬੁਧੀਮਾਨ ਬਣਾਣਾ ਸੀ। ਸਿਰਦਾਰ ਕਪੂਰ ਸਿੰਘ ਇਕ ਧੁਰੰਦਰ ਵਿਦਵਾਨ ਅਤੇ ਅਹਿਮ ਪੰਥਕ ਦਸਤਾਵੇਜ਼ਾਂ ਦਾ ਜਨਮਦਾਤਾ ਅਤੇ ਮਹਾਨ ਫਿਲਾਸਫਰ ਹੁੰਦਾ ਹੋਇਆ ਵੀ ਇਕ ਲਾਸਾਨੀ ਬੁ¤ਧੀਮਾਨ ਸੀ। ਆਉਣ ਵਾਲਾ ਸਮਾਂ ਸ਼ਾਇਦ ਪੰਥ ਦੇ ਐਸੇ ਲਾਸਾਨੀ ਮਹਾਨ ਦਰਵੇਸ਼ ਵਿਦਵਾਨ ਦੀ ਕੀਮਤ ਪਾ ਸਕੇ। ਇਸ ਬੇਮੁਥਾਜ ਦਰਵੇਸ਼ ਨੂੰ ‘ਸੰਤ ਸਿਪਾਹੀ’ ਦਾ ਨਮਨ!
– ਸ੍ਰ. ਗੁਰਚਰਨਜੀਤ ਸਿੰਘ ਲਾਂਬਾ