Gurmukhi Poem: ਬਾਪੂ ਜੀ ਅਸੀਂ Busy ਬੜੇ ਹਾਂ

ਬਾਪੂ ਜੀ ਅਸੀਂ Busy ਬੜੇ ਹਾਂ
Wait ਕਰੋ ਅਸੀਂ ਆਂਵਾਂਗੇ
ਜਦੋਂ ਤੁਸੀਂ ਸਾਹ ਲੈਣੇ ਛੱਡ ਤੇ
ਰੇਲਾਂ ਰੋਕਣ ਜਾਂਵਾਂਗੇ.

ਤੇਰੇ ਜਿਊੰਦੇ ਜੀਅ ਨਹੀ ਬਾਬਾ
ਅਸੀ ਇਕੱਠੇ ਹੋ ਸਕਦੇ
ਲੱਖਾਂ ਦੀ ਗਿਣਤੀ ਵਿੱਚ
ਤੇਰੀ ਦੇਹ ਨੂੰ ਲਾਂਬੂ ਲਾਂਵਾਂਗੇ.

ਅਜੇ ਅਸੀਂ ਸੁਤੇ ਹਾਂ
ਪਾਣੀ ਜਦ ਵੱਟਾਂ ਤੋਂ ਟੱਪ ਗਿਆ
ਪਿੱਟਾਂਗੇ ਫਿਰ ਬਾਦਲ ਨੂੰ ਤੇ
ਤੇਰੇ ਸੋਹਿਲੇ ਗਾਂਵਾਂਗੇ.

ਜੇਲ੍ਹਾਂ ਵਿੱਚ ਜੋ ਬੰਦ ਬੇਦੋਸ਼ੇ
ਸਾਡੇ ਕਿਹੜਾ ਆਪਣੇ ਨੇ
ਫੇਰ ਭਲਾ ਅਸੀਂ ਪੁੱਤ ਆਪਣੇ
ਕਿਉਂ ਗ੍ਰਿਫਤਾਰ ਕਰਾਂਵਾਂਗੇ.

ਚਾਰ ਮਹੀਨੇ ਕੌਮ ਲਈ ਤੁਸੀਂ
ਭੁੱਖਣ ਭਾਣੇ ਕੱਢੇ ਨੇ
ਬੱਸਾਂ ਭਰਕੇ ਫੁੱਲ ਤੇਰੇ
ਕੀਰਤਪੁਰ ਪਾ ਕੇ ਆਂਵਾਂਗੇ.

ਛੇ ਕੁ ਮਹੀਨੇ ਏਸ ਗੱਲ ਦਾ
ਰੌਲਾ ਰੱਪਾ ਚੱਲੂਗਾ
ਬੀਤੇ ਸਮਿਆਂ ਵਾਂਗੂੰ ਇਹ ਵੀ
ਫੇਰ ਅਸੀਂ ਭੁੱਲ ਜਾਂਵਾਂਗੇ.

Courtesy: Gurpreet Singh

LEAVE A REPLY

Please enter your comment!
Please enter your name here