UNESCO clarifies that enlisting of Sri Harmandir Sahib in World Heritage List was a rumor

Sri Harmandir Sahib
File Photo: Sri Harmandir Sahib

LONDON, UK—Director of World Heritage Centre of UNESCO has clarified in written to Sikh Council UK that they haven’t received any application regarding enlisting of Sri Harmandir Sahib and also no discussion over this matter is going on in UNESCO.  It is notable that rumors of enlisting Sri Harmandir Sahib in World Heritage list of UNESCO were wandering across Sikh circles from many days.

Reference No. 1858 in the list of Ministry of Environment and Forest reveals that Sri Harmandir Sahib was included in the first heritage list released on January 5, 2004. The Sikhs residing abroad took strict notice of this, but SGPC, DSGMC or Shiromani Akali Dal didn’t considered it important to raise issue with UNESCO for the removal of Sri Harmandir Sahib. According to UNESCO, only the Indian Government possesses the right in enlist or delist any place in heritage list.

On the other hand General Secretary of Sikh Council UK, S. Gurmail Singh Kandola has expressed deep concern over the rumors wandering in Sikh circles. He said that Sikhs should remain aware of these rumors.  

6 COMMENTS

  1. Re: Enlisting of Sri Harmandir Sahib in UNESCO.

    As you stated that “Director of World Heritage Centre of UNESCO has clarified in written to Sikh Council UK that they haven’t received any application regarding enlisting of Sri Harmandir Sahib”.

    Shouldn’t that document be made public, because we are still getting people calling petitions signs.

    Here is the link that has to be read.
    https://www.change.org/p/unesco-world-heritage-committee-delete-the-name-of-sri-harmandar-sahib-amritsar-sahib-from-the-world-heritage-nomination-list-sent-by-india-govt-in-2014/u/10663005

    • ਇਹ ਪਟੀਸਨ ਹਮੇਸ਼ਾਂ ਵਾਸਤੇ ਪੱਕੇ ਰੂਪ ਵਿੱਚ ਇੱਕ ਦਸਤਾਵੇਜ਼ ਹੈ,ਜਿਸ ਤੋਂ ਪਤਾ ਚਲੇਗਾ ਕਿ ਕਿਹੜੀਆਂ ਸਿੱਖ ਸੰਗਤਾਂ ਨੇ ਦਰਬਾਰ ਸਾਹਿਬ ਦੀ ਪ੍ਰਭੂਸੱਤਾ ਨੂੰ ਬਣਾਈ ਰੱਖਣ ਵਾਸਤੇ ਆਪਣਾ ਯੋਗਦਾਨ ਪਾਇਆ ਸੀ।ਸੋ ਉਹਨਾ ਭੈਣਾਂ ਅਤੇ ਵੀਰਾਂ ਨੂੰ ਬੇਨਤੀ ਹੈ ਕਿ ਜਿਹਨਾਂ ਨੇ ਅਜੇ ਤੱਕ ਆਪਣੇ ਸਾਈਨ ਨਹੀਂ ਕੀਤੇ,ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੀਆਂ ਸੇਵਾਵਾਂ ਸਮਰਪੱਤ ਕਰਦੇ ਹੋਏ ਸਾਈਨ ਜਰੂਰ ਕਰਨ ਅਤੇ ਹੋਰਾਂ ਤੋਂ ਵੀ ਕਰਵਾਉਣ।
      https://www.change.org/p/unesco-world-heritage-committee-delete-the-name-of-sri-harmandar-sahib-amritsar-sahib-from-the-world-heritage-nomination-list-sent-by-india-govt-in-2014?just_created=true

      • ਸਿੱਖ ਕੌਂਸਿਲ ਯੂਕੇ ਦਾ UNESCO ਨਾਲ ਸੰਪਰਕ ਕਰਨ ਵਾਸਤੇ ਧੰਨਵਾਦ ।ਪਰ ਇਹ ਖਬਰ ਬਿਲਕੁਲ ਅਫਵਾਹ ਨਹੀਂ ਹੈ।ਜਿਸਦੇ ਕੁਝ ਕਾਰਣ ਹਨ:-
        ੧ ਜੇ ਇਹ ਅਫਵਾਹ ਹੁੰਦੀ ਤਾਂ ਜਥੇਦਾਰ ਅਵਤਾਰ ਸਿੰਘ ਮਕੜ ਆਪਣਾ ਇਹ ਬਿਆਨ ਅਜੀਤ ਅਖਬਾਰ ਵਿੱਚ ਕਿਉਂ ਦਿੰਦੇ?
        ਅੰਮਿ੍ਤਸਰ, 11 ਮਾਰਚ (ਹਰਪ੍ਰੀਤ ਸਿੰਘ ਗਿੱਲ)-ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਸੰਸਥਾ ਯੁਨੈਸਕੋ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਸ਼ਵ ਵਿਰਾਸਤੀ ਇਮਾਰਤਾਂ ‘ਚ ਸ਼ਮੂਲੀਅਤ ਕਰਨ ਨੂੰ ਸਿੱਖਾਂ ਲਈ ਸਨਮਾਨਯੋਗ ਦੱਸਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਸਵਾਗਤਯੋਗ ਹੈ ਪਰ ਸੱਚਖੰਡ ਵਿਖੇ ਜਾਰੀ ਪੰਥਕ ਮਰਿਆਦਾ ਅਤੇ ਰਵਾਇਤੀ ਪ੍ਰਬੰਧ ‘ਚ ਯੁਨੈਸਕੋ ਵੱਲੋਂ ਕਿਸੇ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੌਮਾਂਤਰੀ ਸੰਸਥਾ ਜੇਕਰ ਸਿੱਖਾਂ ਦੇ ਇਸ ਮੁਕੱਦਸ ਅਸਥਾਨ ਦੀ ਸ਼ੋਭਾ ਲਈ ਕਾਰਜ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਉਸਦੀ ਸਹਾਇਤਾ ਕਰੇਗੀ ਪਰ ਪੁਰਾਨਤ ਰਵਾਇਤਾਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ | ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਅੰਤਿ੍ੰਗ ਕਮੇਟੀ ਨੇ ਅਹਿਮ ਫੈਸਲਾ ਕਰਦਿਆਂ ਗੁਰਦੁਆਰਾ ਗੁਰੂਸਰ ਸਤਲਾਣੀ ਪਾਤਸ਼ਾਹੀ ਛੇਵੀਂ ਹੁਸ਼ਿਆਰ ਨਗਰ ਅੰਮਿ੍ਤਸਰ ਵਿਖੇ ਤਕਰੀਬਨ 35 ਏਕੜ ਜ਼ਮੀਨ ਰੱਖੀ ਹੈ | ਜਿਸ ‘ਚ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਕੁਦਰਤੀ ਖੇਤੀ ਕੀਤੀ ਜਾਵੇਗੀ | ਇਸ ਮੌਕੇ ਭਾਈ ਮਨਜੀਤ ਸਿੰਘ, ਰੂਪ ਸਿੰਘ ਸਕੱਤਰ, ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾ, ਸਤਿੰਦਰ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ ਰਮਦਾਸ ਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ | http://beta.ajitjalandhar.com/news/20150312/2/866826.cms#866826

        ੨ ਜੇਕਰ UNESCO ਵਾਲਿਆਂ ਕੋਲ ਕੋਈ ਐਪਲੀਕੇਸ਼ਨ ਨਹੀਂ ਗਈ ਤਾਂ ਜੋ Tentative ਲਿਸਟ ਉਹਨਾਂ ਦੀ ਸਾਈਟ ਤੇ ਲੱਗੀ ਹੈ ਉਸ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਨਾਮ ਕਿਉਂ ਲਿਖਿਆ ਹੈ? ਇਹ ਕਿਸ ਨੇ ਕਿਸ ਨੂੰ ਪੁੱਛ ਕੇ ਲਿਖਵਾਇਆ ਹੈ?What is tentative list? According to UNESCO site http://whc.unesco.org/en/documents/116251

        :-
        “Tentative List Submission Format – Operational Guidelines Annex 2A
        A Tentative List is an inventory of those properties which each State Party intends to consider for nomination during the following years. States Parties are encouraged to submit in their Tentative Lists, properties which they consider to be cultural and/or natural heritage of outstanding universal value and therefore suitable for inscription on the World Heritage List.”

        UNESCO ਦੀ ਸਾਇਟ ਇਹ ਗੱਲ ਸਪੱਸ਼ਟ ਕਰ ਰਹੀ ਹੈ ਕਿ 47 sites dI submission ਭਾਰਤ ਸਰਕਾਰ ਵਲੋਂ ਅਪਰੈਲ 2014 ਵਿੱਚ ਦੁਆਰ ਕੀਤੀ ਸੀ ਜਿਸਦੀ last revision 15/04/2015 ਨੂੰ ਕੀਤੀ ਗਈ ਹੈ [(http://whc.unesco.org/en/tentativelists/state=in

        ਇਸ ਉਪਰੋਕਤ ਸਭ ਕੁਝ ਹੋਣ ਦੇ ਬਾਦ ਹੀ ਸੁਹਿਰਦ ਸਿੱਖਾਂ ਨੇ ਇਸਦਾ ਵਿਰੋਧ ਕੀਤਾ ਸੀ।ਜੇਕਰ UNESCO ਨੇ ਕਿਹਾ ਹੈ ਕਿ ਉਹ ਕੋਈ ਵਿਚਾਰ ਨਹੀਂ ਕਰ ਰਹੇ ਤਾਂ ਇਸਦਾ ਸਿਹਰਾ ਉਹਨਾਂ ਸਿੱਖਾਂ ਨੂੰ ਜਾਂਦਾ ਹੈ ਜਿਹਨਾਂ ਨੇ ਸਮੇਂ ਰਹਿੰਦੇ ਲੋਕ ਚੇਤਨਤਾ ਪੈਦਾ ਕੀਤੀ।ਜੇਕਰ ਚੁੱਪ ਚਪੀਤੇ ਇਹ ਕੰਮ ਸਿਰੇ ਚੜ੍ਹ ਜਾਂਦਾ ਤਾਂ ਫਿਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਭੂਸੱਤਾ ਨੂੰ ਮੁੜ ਬਹਾਲ ਕਰਨ ਵਾਸਤੇ ਸਿੱਖਾਂ ਨੂੰ ਬਹੁਤ ਭਾਰੀ ਮੁੱਲ ਚੁਕਵਾਉਣਾ ਪੈਣਾ ਸੀ ਅਤੇ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਨੇ ਸਾਨੂੰ ਕਦੇ ਵੀ ਮਾਫ ਨਹੀਂ ਕਰਨਾ ਸੀ॥
        ਸਾਨੂੰ ਹੁਣ ਹੰਭਲਾ ਮਾਰ ਕੇ ਸ੍ਰੀ ਦਰਬਾਰ ਸਾਹਿਬ ਦਾ ਨਾਮ ਇਸ ਲਿਸਟ ਵਿਚੋਂ ਕਢਵਾਉਣਾ ਚਾਹੀਦਾ ਹੈ।ਜਦੋਂ ਤੱਕ ਨਾਮ ਨਹੀਂ ਨਿਕਲਦਾ ਉਦੋਂ ਤੱਕ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ।ਕਿਉਂ ਕਿ ਲਿਸਟ ਵਿੱਚ ਨਾਮ ਰਹਿਣ ਤੇ ਇਸ ਤੇ ਮੁੜ ਵਿਚਾਰ ਕਦੇ ਵੀ ਚੁੱਪ ਚੁਪੀਤੇ ਹੋ ਸਕਦੀ ਹੈ।ਜਲਦੀ ਤੋਂ ਜਲਦੀ ਸ਼੍ਰੋਮਣੀ ਕਮੇਟੀ ਇਸ ਬਾਰੇ ਕਾਰਵਾਈ ਕਰਕੇ ਸੰਗਤਾਂ ਨੂੰ ਜਾਣੂ ਕਰਵਾਏ ਕਿ ਨਾਮ ਲਿਸਟ ਵਿਚੋਂ ਖਾਰਜ ਹੋ ਗਿਆ ਹੈ।ਸਭ ਸੰਗਤਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਆਪਣੇ ਵਲੋਂ ਅਤੇ ਜਥੇਬੰਦਕ ਤੌਰ ਤੇ ਚਿੱਠੀਆਂ ਲਿਖਣ ਤਾਂ ਕਿ ਸ੍ਰੀ ਦਰਬਾਰ ਸਾਹਿਬ ਦਾ ਨਾਮ Tentative list ਵਿਚੋਂ ਹਮੇਸ਼ਾਂ ਵਾਸਤੇ ਨਿਕਲ ਜਾਏ।
        ਧੰਨਵਾਦ

      • ੨੦੦੪ ਵਿੱਚ ਸ਼੍ਰੋ. ਗੁ. ਪ੍ਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਭਾਰਤ ਸਰਕਾਰ ਰਾਹੀਂ ਯੂਨੈਸਕੋ ਨੂਂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਵਿਸ਼ਵ ਵਿਰਾਸਤ ਸਥਾਨ ਐਲਾਨਣ ਲਈ ਕਿਹਾ ਗਿਆ ਸੀ।ਜਦੌਂ ਸਿੱਖ ਸੰਗਤਾਂ ਨੂੰ ਇਸ ਗੱਲ ਦੀ ਭਿਨਕ ਪਈ ਤਾਂ ਵੱਡੇ ਪੱਧਰ ਤੇ ਇਸ ਗੱਲ ਦਾ ਵਿਰੋਧ ਹੋਇਆ।ਜਿਸਦੇ ਨਤੀਜੇ ਵਜੋਂ ਯੂਨੈਸਕੋ ਨੇ ੨੦੦੪ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ਵ ਵਿਰਾਸਤ ਸਾਈਟ ਨਾ ਐਲਾਨਿਆ।ਸਿੱਖ ਸੰਗਤਾਂ ਨੇ ਸਮਝਿਆ ਕਿ ਮਸਲਾ ਹੱਲ ਹੋ ਗਿਆ ਹੈ ਪਰ ਅਸਲ ਵਿੱਚ ਇਸ ਵਿਚਾਰ ਨੂੰ ਰੱਦ ਨਾਂ ਕਰਕੇ ਅੱਗੇ ਪਾਇਆ ਗਿਆ ਸੀ,ਜਿਸ ਕਰਕੇ ਸ੍ਰੀ ਦਰਬਾਰ ਸਾਹਿਬ ਦਾ ਨਾਮ ਵਿਚਾਰ ਅਧੀਨ ਸੂਚੀ ਵਿੱਚ ਬਣਿਆਂ ਰਿਹਾ। ਇਸ ਲਿਸਟ ਨੂੰ ਟੈਂਟੇਟਿਵ ਲਿਸਟ ਆਖਿਆ ਜਾਂਦਾ ਹੈ।ਭਾਰਤ ਸਰਕਾਰ ਵਲੋਂ ਪੇਸ਼ ਕੀਤੀ ਜਾਣ ਵਾਲੀ ਇਸ ਟੈਂਟੇਟਿਵ ਲਿਸਟ ਵਿਚੋਂ ਬਕਾਇਦਾ ਲਿਖਤੀ ਕਾਰਵਾਈ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਨਾਮ ਮੁਕੰਮਲ ਤੌਰ ਤੇ ਖਾਰਜ ਕਰਵਾਉਣਾ ਸੀ,ਪਰ ਅਜਿਹਾ ਨਾਂ ਹੋਣ ਦੀ ਸੂਰਤ ਵਿੱਚ ਇਸ ਸਾਲ ੨੦੧੫ ਵਿੱਚ ਫਿਰ ਤੋਂ ਭਾਰਤ ਸਰਕਾਰ ਵਲੋਂ ਪੇਸ਼ ਕੀਤੀ ਗਈ ਲਿਸਟ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਾਮ ਮੌਜੂਦ ਹੈ।ਪਹਿਲਾਂ ਇਹ ਨਾਮ ਸੱਤਵੇਂ ਥਾਂ ਤੇ ਸੀ ,ਸੰਗਤਾਂ ਦੇ ਵਿਰੋਧ ਨੂੰ ਮੱਦੇ ਨਜ਼ਰ ਰੱਖ ਕੇ ਦਰਬਾਰ ਸਾਹਿਬ ਦਾ ਨਾਮ ਸੈਤੀਵੇਂ ਥਾਂ ਤੇ ਕਰ ਦਿੱਤਾ ਹੈ।ਜਦੋਂ ਸਿੱਖ ਕੌਂਸਿਲ ਯੂਕੇ ਵਲੋਂ ਯੂਨੈਸਕੋ ਨੂੰ ਟੈਂਟੇਟਿਵ ਲਿਸਟ ਵਿੱਚੋਂ ਨਾਮ ਸਦਾ ਵਾਸਤੇ ਕੱਢਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਕੰਮ ਸਿਰਫ ਸਟੇਟ ਮੈਂਬਰ ਭਾਵ ਭਾਰਤ ਸਰਕਾਰ ਹੀ ਕਰ ਸਕਦੀ ਹੈ।ਸੋ ਸਿੱਖ ਸੰਗਤ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋ.ਗੁ.ਪ੍ਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ,ਭਾਰਤ ਸਰਕਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਦਾ ਨਾਮ ਵਿਸ਼ਵ ਵਿਰਾਸਤੀ ਸਥਾਨ ਦੀ ਟੈਂਟੇਟਿਵ ਸੂਚੀ ਵਿੱਚੋਂ ਪੱਕੇ ਤੌਰ ਤੇ ਖਾਰਜ ਕਰਵਾਉੇਣ ਵਾਸਤੇ ਜਲਦੀ ਤੋਂ ਜਲਦੀ ਢੁਕਵੀ ਕਾਰਵਾਈ ਕਰਨ

LEAVE A REPLY

Please enter your comment!
Please enter your name here